ਪਿਛਲੇ ਕਈ ਦਿਨਾਂ ਤੋਂ ਮੌਸਮ ਸਾਫ ਰਹਿਣ ਤੋਂ ਬਾਅਦ ਸੂਬੇ ਦੇ ਕਈ ਥਾਵਾਂ ਤੇ ਸੋਮਵਾਰ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲੀ। ਧੁੰਦ ਨੇ ਜਿੱਥੇ ਗੱਡਿਆਂ ਦੀ ਰਫਤਾਰ ਘੱਟ ਕਰ ਦਿੱਤੀ, ਉੱਥੇ ਇਸ ਕਾਰਨ ਜਿਲ੍ਹਾ ਫ਼ਤਹਿਗੜ੍ਹ ਸਾਹਿਬ-ਸਹਰਿੰਦ ਨੈਸ਼ਨਲ ਹਾਈਵੇ ਤੇ 25 ਤੋਂ 30 ਵਾਹਨ ਆਪਸ ‘ਚ ਟਕਰਾ ਗਏ। ਟੱਕਰ ਕਾਰਨ ਕਈ ਵਾਹਨਾ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ । ਇਸ ਹਾਦਸੇ ਕਾਰਨ ਹਾਈਵੇ ਤੇ ਲੰਬਾ ਜਾਮ ਲੱਗ ਗਿਆ। ਜਾਣਕਾਰੀ ਮੁਤਾਬਿਕ ਹਾਦਸੇ ‘ਚ ਇਕ ਤੇਜਾਬ ਵਾਲਾ ਟੈਂਕਰ ਵੀ ਪਲਟ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚ ਗਈ ਹੈ। ਪੁਲਿਸ ਜਾਮ ਖੁਲਵਾਉਣ ਵਿਚ ਲੱਗ ਗਈ। 25-30 ਗੱਡੀਆਂ ਆਪਸ 'ਚ ਟਕਰਾਈਆਂ ਹਾਦਸੇ 'ਚ ਇੱਕ ਸ਼ਖਸ ਦੀ ਹੋਈ ਮੌਤ ਸਰਹਿੰਦ ਨੈਸ਼ਲਨ ਹਾਈਵੇਅ 'ਤੇ ਵਾਪਰਿਆ ਹਾਦਸਾ ਤੇਜ਼ਾਬ ਵਾਲੇ ਟੈਂਕਰ ਨਾਲ ਹੋਇਆ ਹਾਦਸਾ ਹਾਦਸੇ ਤੋਂ ਬਾਅਦ ਲੱਗਿਆ ਵੱਡਾ ਜਾਮ 25-30 ਗੱਡੀਆਂ ਆਪਸ 'ਚ ਟਕਰਾਈਆਂ ਸਰਹਿੰਦ ਨੈਸ਼ਲਨ ਹਾਈਵੇਅ 'ਤੇ ਵਾਪਰਿਆ ਹਾਦਸਾ ਤੇਜ਼ਾਬ ਵਾਲੇ ਟੈਂਕਰ ਨਾਲ ਹੋਇਆ ਹਾਦਸਾ