ਧੁਆਂਖੀ ਧੁੰਦ ਕਾਰਨ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਪੰਜਾਬ ਵਿੱਚ ਧੁਆਂਖੀ ਧੁੰਦ ਕਾਰਨ ਸੜਕ ਦੇ ਹੋ ਰਹੇ ਹਾਦਸਿਆਂ ਵਿੱਚ ਜਾਨਾਂ ਜਾ ਰਹੀਆਂ ਹਨ। ਬੀਤੀ ਰਾਤ ਹੀ ਇਸੇ ਕਾਰਨ ਸੰਗਰੂਰ ਜ਼ਿਲ੍ਹੇ ਵਿੱਚ ਸੁਨਾਮ-ਪਟਿਆਲਾ ਸੜਕ 'ਤੇ ਹੋਏ ਹਾਦਸੇ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਅ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਸੁਨਾਮ ਦਾ ਇੱਕ ਪਰਿਵਾਰ ਭਵਾਨੀਗੜ੍ਹ ਤੋਂ ਕਰੀਬ 12 ਵਜੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਭਵਾਨੀਗੜ੍ਹ ਅਤੇ ਘਰਾਚੋਂ ਤੇ ਧੁਆਂਖੀ ਧੁੰਦ ਕਾਰਨ ਸੜਕ ਉੱਤੇ ਖੜ੍ਹੇ ਇੱਕ ਟੈਂਕਰ ਨਾਲ ਗੱਡੀ ਟਕਰਾ ਗਈ। ਹੇਠਾਂ ਪਰਿਵਾਰ ਦੇ ਮੈਂਬਰਾਂ ਤੇ ਹਾਦਸੇ ਦੀਆਂ ਤਸਵੀਰਾਂ ਹਨ।
ਇਸ ਦਰਦਨਾਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਹਰੀਸ਼ ਕੁਮਾਰ ਅਧਲੱਖਾ (55) ਪੁੱਤਰ ਕਰਮ ਚੰਦ, ਮੀਨਾ ਰਾਣੀ (52) ਪਤਨੀ ਹਰੀਸ਼ ਕੁਮਾਰ ਅਧਲੱਖਾ, ਬੇਟਾ ਰਾਹੁਲ ਕੁਮਾਰ (21) ਪੁੱਤਰ ਹਰੀਸ਼ ਕੁਮਾਰ ਅਤੇ ਉਨ੍ਹਾਂ ਦੀ ਢਾਈ ਕੁ ਸਾਲ ਦੀ ਪੋਤੀ ਮਾਨਿਆ ਪੁੱਤਰੀ ਦੀਪਕ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
- |