ਪਠਾਨਕੋਟ : ਇਕ ਪਾਸੇ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਸੂਬੇ ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਤੋਂ ਬਾਹਰ ਕਢਣ ਦੇ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਸੂਬੇ ਚ ਕੁਝ ਅਜਿਹੇ ਸ਼ਖਸ ਵੀ ਹਨ ਜੋ ਨੌਜਵਾਨਾਂ ਨਹ ਨਸ਼ੇ ਤੋਂ ਦੂਰ ਰੱਖਣ ਅਤੇ ਉਹਨਾਂ ਦੇ ਭਵਿੱਖ ਵਲ ਧਿਆਨ ਦਿੰਦੇ ਹੋਏ ਉਹਨਾਂ ਨੂੰ ਖੇਡਾਂ ਵੱਲ ਲਗਾਇਆ ਜਾ ਰਿਹਾ ਹੈ ਅਤੇ ਮੁਫ਼ਤ ਟਰੇਨਿੰਗ ਦਿਤੀ ਜਾ ਰਹੀ ਹੈ। ਇਸਦਾ ਮਕਸਦ ਹੈ ਕਿ ਨੌਜਵਾਨ ਨਸ਼ੇ ਨੂੰ ਛੱਡ ਟਰੇਨਿੰਗ ਲੈ ਪੁਲਸ ਅਤੇ ਫੋਜ ਵਿਚ ਭਰਤੀ ਹੋ ਸਕਣ।
ਨੌਜਵਾਨਾਂ ਦਸਿਆ ਕਿ ਇਸ ਟਰੇਨਿੰਗ ਦੇ ਬਦਲੇ ਉਹਨਾਂ ਕੋਲੋ ਕੋਈ ਪੈਸਾ ਨਹੀਂ ਲਿਆ ਜਾਂਦਾ ਅਤੇ ਟਰੇਨਿੰਗ ਦੇ ਬਦਲੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਮੁਤੱਲਕ ਜਦ ਟਰੇਨਿੰਗ ਦੇ ਰਹੇ ਕੋਚ ਰੋਹਿਤ ਕੁਮਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਰੋਜਾਨਾ ਸਵੇਰੇ ਅਤੇ ਸ਼ਾਮ ਦੇ ਸਮੇ ਨੌਜਵਾਨਾਂ ਨੂੰ ਮੁਫ਼ਤ ਟਰੇਨਿੰਗ ਦਿਤੀ ਜਾਂਦੀ ਹੈ ਅਤੇ ਟਰੇਨਿੰਗ ਚ ਇਸਤੇਮਾਲ ਹੋਣ ਵਾਲੇ ਸਮਾਨ ਦੀ ਖਰੀਦਾਰੀ ਨੌਜਵਾਨ ਆਪਸ ਵਿਚ ਪੇਸ਼ ਇਕੱਠੇ ਕਰ ਕਰਦੇ ਹਨ ਪਰ ਇਲਾਕੇ ਦੇ ਰਸੁਖਦਾਰ ਜਾ ਸਿਆਸਦਾਨਾਂ ਵਲੋਂ ਅਜੇ ਤਕ ਕੋਈ ਮਦਦ ਨਹੀਂ ਕੀਤੀ ਗਈ।