ਸ੍ਰੀ ਮੁਕਤਸਰ ਸਾਹਿਬ(ਅਸ਼ਫਾਕ ਢੁੱਡੀ) : ਗਿੱਦੜਬਾਹਾ ਤੋੰ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਦੀ ਧੀ ਏਕੋਮ ਵੜਿੰਗ(Aekom Warring) ਆਪਣੇ ਪਿਤਾ ਲਈ ਡੋਰ ਟੁ ਡੋਰ ਚੋਣ ਪ੍ਰਚਾਰ ਮੁਹਿੰਮ ਕਰਦੀ ਨਜਰ ਆ ਰਹੀ ਹੈ। 31 ਜਨਵਰੀ ਤਕ ਚੋਣ ਰੈਲੀਆਂ ਤੇ ਪਾਬੰਦੀ ਹੈ। ਇਸ ਲਈ ਚੋਣਾਂ ਲਈ ਰਾਜਾ ਵੜਿੰਗ ਦੇ ਆਪਣੇ ਪਰਿਵਾਰ ਨੇ ਪ੍ਰਚਾਰ ਲਈ ਡੋਰ ਟੁ ਡੋਰ ਪ੍ਰਚਾਰ ਲਈ ਕਮਾਨ ਸਾਂਭ ਲਈ ਹੈ।
ਆਪਣੇ ਪਿਤਾ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰ ਰਹੀ 15 ਸਾਲਾ ਧੀ ਏਕੋਮ ਵੜਿੰਗ ਨੇ ਨਿਊਜ਼-18 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕਾਂ ਦਾ ਬਹੁਤ ਹੀ ਪਾਜ਼ੀਟਿਵ ਰਿਸਪਾਂਸ ਮਿਲ ਰਿਹਾ ਹੈ। ਮੈਂ ਬਹੁਤ ਜ਼ਿਆਦਾ ਖ਼ੁਸ਼ ਹਾਂ ਕਿ ਪਿਛਲੇ ਦਿਨਾਂ ਤੋਂ ਡੋਰ ਟੂ ਡੋਰ ਮੁਹਿੰਮ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਚੰਗਾ ਹੁੰਗਾਰਾ ਮਿਲ ਰਿਹਾ ਹੈ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਨ੍ਹਾਂ ਸਾਨੂੰ ਦਸ ਸਾਲ ਤੋਂ ਗਿੱਦੜਬਾਹਾ ਦੇ ਲੋਕਾਂ ਨੇ ਪਿਆਰ ਦਿੱਤਾ ਇਸ ਵਾਰੀ ਵੀ ਲੋਕ ਸਾਨੂੰ ਪਿਛਲੇ ਸਮੇਂ ਨਾਲੋਂ ਵੱਧ ਪਿਆਰ ਦੇਣਗੇ , ਜਿਸਦੀ ਵਜ੍ਹਾ ਗਿੱਦੜਬਾਹਾ ਦੇ ਵਿੱਚ ਮੇਰੇ ਪਾਪਾ ਦਾ ਕੰਮ ਬੋਲਦਾ ਹੈ।
ਛੋਟੀ ਉਮਰ ਦੇ ਵਿਚ ਆਪਣੇ ਪਿਤਾ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਏਕੋਮ ਨੇ ਕਿਹਾ ਕਿ ਮੇਰੇ ਲਈ ਉਮਰ ਕੋਈ ਮਾਅਨੇ ਨਹੀਂ ਰੱਖਦੀ ਜਿੱਥੇ ਕਿਤੇ ਵੀ ਮੇਰੇ ਪਿਤਾ ਨੂੰ ਮੇਰੇ ਭਰਾ ਦੀ ਮੇਰੀ ਜਾਂ ਮੇਰੇ ਮੰਮੀ ਦੀ ਲੋੜ ਹੈ। ਤੁਸੀਂ ਉੱਥੇ ਹਮੇਸ਼ਾ ਹੀ ਖੜ੍ਹੇ ਹਾਂ ਭਾਵੇਂ ਅੱਜ ਉਨ੍ਹਾਂ ਦੇ ਲਈ ਕੰਪੇਨਿੰਗ ਕਰਨਾ ਹੋਵੇ ਜਾਂ ਫਿਰ ਭਵਿੱਖ ਦੇ ਵਿੱਚ ਵੀ ਜਿੱਥੇ ਉਨ੍ਹਾਂ ਨੂੰ ਸਾਡੀ ਲੋੜ ਹੈ ਅਸੀਂ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਉਨ੍ਹਾਂ ਦੇ ਨਾਲ ਖੜ੍ਹੇ ਰਹਾਂਗੇ ਤੇ ਸਭ ਜਾਣਦੇ ਨੇ ਸਾਡੇ ਪਰਿਵਾਰ ਦੇ ਵਿੱਚ ਅਸੀਂ ਚਾਰ ਮੈਂਬਰ ਹਾਂ ਤੇ ਸਾਡੇ ਰਿਸ਼ਤੇਦਾਰ ਵੀ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹਨ, ਪ੍ਰੰਤੂ ਮੇਰੇ ਕੋਲੋਂ ਮੇਰੇ ਪਿਤਾ ਦੇ ਲਈ ਜਿੰਨਾ ਵੀ ਕੁਝ ਹੋ ਸਕਦਾ ਹੈ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਦੀ ਹਾਂ।
ਉਨ੍ਹਾਂ ਕਿਹਾ ਕਿ ਮੈਂ ਜਦੋਂ ਪ੍ਰਚਾਰ ਦੇ ਲਈ ਲੋਕਾਂ ਦੇ ਵਿੱਚ ਵਿਚਰਦੀ ਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੁੰਦੀ ਹੈ ਅਤੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਮੈਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੇਟੀ ਹਾਂ ਤਾਂ ਉਹ ਮੇਰੇ ਨਾਲ ਆਪਣੀ ਬੇਟੀ ਵਰਗਾ ਵਿਹਾਰ ਕਰਦੇ ਹਨ ਅਤੇ ਮੈਨੂੰ ਕਦੇ ਵੀ ਗਿੱਦੜਬਾਹਾ ਦੇ ਲੋਕਾਂ ਦੇ ਵਿਚ ਜਾ ਕੇ ਓਪਰਾਪਣ ਮਹਿਸੂਸ ਨਹੀਂ ਹੋਇਆ।
2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਚੋਣ ਅਖਾੜਾ ਭਖ ਚੁੱਕਿਆ ਹੈ। ਮਾਹੌਲ ਗਰਮਾ ਚੁੱਕਿਆ ਹਰੇਕ ਪਾਰਟੀ ਦੇ ਵਲੋਂ ਪੰਜਾਬ ਭਰ ਵਿੱਚ ਵੱਖ ਵੱਖ ਹਲਕਿਆਂ ਤੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਵੱਲੋਂ ਡੋਰ ਟੂ ਡੋਰ ਕੈਂਪੇਨਿੰਗ ਕੀਤੀ ਜਾ ਰਹੀ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਦੇ ਵਿਚ ਡੋਰ ਟੂ ਡੋਰ ਕੰਪੇਨਿੰਗ ਕਰਨ ਦੇ ਲਈ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਆਪਣੇ ਆਪਣੇ ਹਲਕਿਆਂ ਦੇ ਵਿਚ ਡੋਰ ਟੂ ਡੋਰ ਕੈਂਪੇਨਿੰਗ ਕੀਤੀ ਜਾ ਰਹੀ ਹੈ।