ਇਸ ਸਮੇਂ ਇਕੱਠੇ ਹੋਏ ਅਧਿਆਪਕਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੂੰ ਸੰਬੋਧਨ ਕਰਦੇ ਡੀ ਟੀ ਐੱਫ ਦੇ ਜਿਲਾ ਪ੍ਰਧਾਨ ਗੁਰਪਿਆਰ ਕੋਟਲੀ ਨੇ ਕਿਹਾ ਕਿ ਯੂਪੀ ਸਰਕਾਰ ਸ਼ਰੇਆਮ ਬਲਾਤਕਾਰੀ ਨੂੰ ਬਲਾਤਕਾਰੀਆਂ ਦੇ ਪੱਖ ਵਿੱਚ ਖੜੀ ਹੈ ਤੇ ਪੀੜਤ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਇਨਸਾਫ ਪਸੰਦ ਲੋਕਾਂ ਨੂੰ ਇਸ ਦੇ ਖਿਲਾਫ ਅਵਾਜ ਉੱਠਾ ਕੇ ਪੀੜਤ ਲਈ ਨਿਆਂ ਦੀ ਮੰਗ ਕਰਨੀ ਚਾਹੀਦੀ ਹੈ।
ਇਸ ਸਮੇਂ ਭਾਰਤ ਦੀਆਂ 250 ਤੋਂ ਵੱਧ ਕਿਸਾਨ ਜਥੇਬੰਦੀਆਂ ਤੇ ਅਧਾਰਤ ਆਲ ਇੰਡੀਆ ਕਿਸਾਨ ਏਕਤਾ ਸੰਘਰਸ ਕਮੇਟੀ ਦੇ ਆਗੂ ਅਤੇ ਮੱਧ ਪ੍ਰਦੇਸ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਸੁਨੀਲ ਸਮਾਜਵਾਦੀ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ । ਉਹਨਾਂ ਕਿਹਾ ਕਿ ਯੋਗੀ ਸਰਕਾਰ ਹਾਥਰਸ ਕਾਂਡ ਨੂੰ ਇੱਕ ਸਾਜਿਸ ਕਰਾਰ ਦੇ ਕੇ ਵਿਰੋਧ ਕਰਨ ਵਾਲਿਆਂ ਤੇ ਕੇਸ ਦਰਜ ਕੇ ਲੋਕਾਂ ਦੀ ਅਵਾਜ ਨੂੰ ਦਬਾਉਣਾ ਚਾਹੁੰਦੀ ਹੈ।
ਇਸ ਸਮੇਂ ਉਪਰੋਕਤ ਤੋਂ ਇਲਾਵਾ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ, ਇਨਕਲਾਬੀ ਨੌਜਵਾਨ ਸਭਾ ਦੇ ਹਰਦਮ ਸਿੰਘ, ਦਸਤਕ ਆਰਟ ਗਰੁੱਪ ਵੱਲੋਂ ਅੰਮ੍ਰਿਤਪਾਲ ਸਿੰਘ, ਗੁਰਤੇਜ ਉੱਭਾ, ਅਵਤਾਰ ਅੱਕਾਂਵਾਲੀ, ਮੈਡਮ ਸੁਮਨ , ਰੀਤੂ ਬਾਲਾ, ਅਮਰਿੰਦਰ ਸਿੰਘ, ਪਰਮਿੰਦਰ ਸਿੰਘ ਮਾਨਸਾ, ਧਰਮਿੰਦਰ ਹੀਰੇਵਾਲਾ, ਜਸਵੀਰ ਸਿੰਘ, ਸੁਖਜਿੰਦਰ ਸਿੰਘ, ਰਘਬੀਰ ਸਿੰਘ ਭੋਗਲ, ਹੰਸਾ ਸਿੰਘ, ਗੁਰਲਾਲ ਗੁਰਨੇ, ਕੌਰ ਸਿੰਘ ਫੱਗੂ, ਨਾਹਰ ਸਿੰਘ, ਸੁਖਵੀਰ ਸਿੰਘ, ਅਮਰਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।