ਮੇਲੇ ਦੇ ਚੌਥੇ ਦਿਨ ਹਰਿਆਣਵੀ ਕਾਮੇਡੀ ਨਾਟਕ ‘ਸਈਆਂ ਬਹੇ ਕੋਤਵਾਲ’ ਨੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੂੰ ਰਗੜਾ ਲਾਇਆ। ਇਸਤੋਂ ਪਹਿਲਾਂ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ 10ਵੇਂ ਨਾਟਿਅਮ ਮੇਲੇ ‘ਤੇ 10 ਲੱਖ ਰੁ. ਗ੍ਰਾਂਟ ਦਾ ਐਲਾਨ ਕੀਤਾ। ਉਨ੍ਹਾਂ ਨੇ ਕੀਰਤੀ ਕਿਰਪਾਲ ਅਤੇ ਨਾਟਿਅਮ ਦੀ ਟੀਮ ਵੱਲੋਂ ਕਲਾ ਅਤੇ ਰੰਗ-ਮੰਚ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲ਼ਾਂਘਾ ਕੀਤੀ।
ਨਾਟਕ ਮੇਲੇ ਦੇ ਛੇਵੇ ਦਿਨ, ਚੰਡੀਗੜ੍ਹ ਤੋਂ ਵਿਸ਼ੇਸ਼ ਤੋਰ ‘ਤੇ ਪਹੁੰਚੀ ਸੂਰਯਾਵੰਸ਼ੀ ਰੰਗ ਮੰਚ ਦੀ ਟੀਮ ਵੱਲੋਂ ਸੰਜੇ ਕੁਮਾਰ ਅਤੇ ਹੀਰਾ ਸਿੰਘ ਦਾ ਨਿਰਦੇਸ਼ਨਾ ਹੇਠ ਡਾ. ਸ਼ੰਕਰ ਸ਼ੇਸ਼ ਦਾ ਲਿਖਿਆ ਨਾਟਕ ‘ਏਕ ਔਰ ਦਰੋਣਾਚਾਰੀਆ’ ਪੇਸ਼ ਕੀਤਾ ਗਿਆ। ਨਾਟਕ ਦੌਰਾਨ ਵਰਤੇ ਗਏ ਸੈੱਟ ਡਿਜ਼ਾਇਨ, ਲਾਈਟ ਤੇ ਸਾਊਂਡ ਇਫੈਕਟ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਨਾਟਕ ਦੀ ਕਹਾਣੀ ਵਿੱਚ ਮੋਜੂਦਾ ਸਿੱਖਿਆ ਢਾਂਚੇ ਦੀ ਤੁਲਨਾ ਮਹਾਂਭਾਰਤ ਦੇ ਸਮੇਂ ਨਾਲ ਕੀਤੀ ਗਈ, ਜਿਸਦਾ ਪ੍ਰਸ਼ੰਸਕਾਂ ਨੇ ਖੂਬ ਆਨੰਦ ਲਿਆ।