ਜਲੰਧਰ( ਸੁਰਿੰਦਰ ਕੰਬੋਜ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਜ਼ਿਲੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਖਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਏ.ਈ.ਟੀ.ਸੀ ਪਵਨਜੀਤ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਈ.ਟੀ.ਓ. ਨੀਰਜ ਕੁਮਾਰ ਦੀ ਦੇਖਰੇਖ ਵਿੱਚ ਐਕਸਾਈਜ਼ ਵਿਭਾਗ ਵਲੋਂ ਜ਼ਿਲਾਜਲੰਧਰ ਦੇ ਸ਼ਾਹਕੋਟ, ਫਿਲੌਰ, ਮਿਹਤਪੁਰ ਅਤੇ ਬਿਲਗਾ ਵਿਖੇ ਦਰਿਆ ਸਤਲੁਜ ਦੇ ਨਾਲ ਲੱਗ ਮੰਡ ਖੇਤਰ ਵਿੱਚ ਵੱਖ-ਵੱਖ ਤਿੰਨ ਟੀਮਾਂ ਵਲੋਂ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ 16100 ਲੀਟਰ ਲਾਹਣ,39 ਤਰਪਾਲਾਂ ਅਤੇ 4 ਡਰੱਮ ਤੇ ਸਿਲਵਰ ਦੇ ਭਾਂਡੇ ਜ਼ਬਤ ਕੀਤੇ ਗਏ।