ਖੰਨਾ : ਮਹਿਜ 50 ਰੁਪਏ ਪਿੱਛੇ ਡੰਡਾ ਮਾਰ ਕੀਤਾ ਬਜ਼ੁਰਗ ਦਾ ਕਤਲ। ਅਜੋਕੇ ਯੁੱਗ ਵਿੱਚ ਇਨਸਾਨ ਦਾ ਲਹੂ ਕਿਸ ਕਦਰ ਸਫ਼ੇਦ ਹੋ ਚੁਕਾ ਹੈ ਕੀ ਉਹ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਵੀ ਭੁੱਲ ਬੈਠਾ ਹੈ, ਅਤੇ ਉਸ ਨੂੰ ਆਪਣੇ ਗੁੱਸੇ ਅੱਗੇ ਦੂਸਰੇ ਦੀ ਜਿੰਦਗੀ ਦੀ ਤਾਂ ਕੋਈ ਕੀਮਤ ਹੀ ਨਹੀਂ ਲਗਦੀ ਅਹਿਜਾ ਹੀ ਵੇਖਣ ਨੂੰ ਮਿਲੀਆਂ ਹੈ ਖੰਨਾ ਨੇੜਲੇ ਪਿੰਡ ਚਕੋਹੀ 'ਚ ਜਿੱਥੇ ਮਹਿਜ 50 ਰੁਪਏ ਪਿੱਛੇ ਇਕ 66 ਵਰ੍ਹਿਆਂ ਦੇ ਬਜ਼ੁਰਗ ਦਾ ਕਤਲ ਕਰ ਦਿੱਤਾ।
ਪੁਲਿਸ ਨੇ ਲਾਸ਼ ਨੂੰ ਕਬਜੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਹ ਵਾਕਿਆ ਖੰਨਾ ਨੇੜਲੇ ਪਿੰਡ ਚਕੋਹੀ ਦਾ ਹੈ ਜਿੱਥੇ ਭੱਠੇ ਉੱਪਰ 50 ਰੁਪਏ ਪਿੱਛੇ ਹੋਏ ਝਗੜੇ 'ਚ ਸਿਰ ਚ ਡੰਡਾ ਮਾਰ ਕੇ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਮਰਨ ਵਾਲੇ ਦੀ ਪਛਾਣ 66 ਸਾਲਾਂ ਕ੍ਰਿਸ਼ਨਪਾਲ ਵਜੋਂ ਹੋਈ ਹੈ।
ਕ੍ਰਿਸ਼ਨਪਾਲ ਮੂਲ ਰੂਪ ਚ ਮੁਜਫ਼ਰਪੁਰ ਯੂਪੀ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਭੱਠੇ ਉੱਪਰ ਕੰਮ ਕਰਦਾ ਸੀ। ਮ੍ਰਿਤਕ ਦੇ ਬੇਟੇ ਦੀਪਕ ਨੇ ਦੱਸਿਆ ਕਿ ਪਿੰਡ ਚਕੋਹੀ ਭੱਠੇ ਉੱਪਰ ਹੀ ਉਸਦੇ ਭਰਾ ਦੀ ਨਾਈ ਦੀ ਦੁਕਾਨ ਹੈ। ਜਦੋ ਉਸਦੇ ਭਰਾ ਦੀ ਦੁਕਾਨ ਤੇ ਨਾਲ ਵਾਲੇ ਭੱਠੇ ਤੋਂ ਦੋ ਨੌਜਵਾਨ ਵਾਲ ਕਟਾਉਣ ਆਏ ਸੀ, ਜਦੋਂ ਉਸਦੇ ਭਰਾ ਨੇ ਕਟਿੰਗ ਦੇ 50 ਰੁਪਏ ਮੰਗੇ ਤਾਂ ਓਹਨਾਂ ਨੌਜਵਾਨਾਂ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ।
ਇਸ ਦੌਰਾਨ ਕਾਫੀ ਬਹਿਸ ਮਗਰੋ ਨਾਲ ਵਾਲੇ ਭੱਠੇ ਤੇ ਰਹਿਂਦੇ ਅੰਕਿਤ ਅਤੇ ਵਿਕਾਸ ਆਪਣੇ ਸਾਥੀ ਨੂੰ ਲੈ ਕੇ ਆਏ। ਜਿਹਨਾਂ ਨੇ ਝਗੜਾ ਕਰਦੇ ਹੋਏ ਇਸ ਉਸਦੇ ਪਿਤਾ ਕ੍ਰਿਸ਼ਨਪਾਲ ਦੇ ਸਿਰ ਚ ਡੰਡਾ ਮਾਰ ਦਿੱਤਾ। ਜਿਸ ਨਾਲ ਉਸਦੇ ਪਿਤਾ ਦੇ ਸਿਰ ਅਤੇ ਨੱਕ ਚੋਂ ਖੂਨ ਬਹਿਣ ਲੱਗ ਗਿਆ।
ਅਨਪੜ੍ਹਤਾ ਤੇ ਅਗਿਆਨਤਾ ਹੀ ਕਹੀ ਜਾ ਸਕਦੀ ਹੈ ਕਿ ਕ੍ਰਿਸ਼ਨਪਾਲ ਦੀ ਗੰਭੀਰ ਹਾਲਤ ਵਿੱਚ ਵੀ ਉਸਦੇ ਪਰਿਵਾਰ ਦੇ ਲੋਕ ਕ੍ਰਿਸ਼ਨਪਾਲ ਨੂੰ ਮੋਟਰਸਾਇਕਲ ਤੇ ਬਿਠਾ ਕੇ ਪਿੰਡ ਤੋਂ ਕਰੀਬ 15 ਕਿੱਲੋਮੀਟਰ ਦੂਰ ਖਾਨ ਸਦਰ ਥਾਣੇ ਲੈ ਗਏ। ਜਦੋਂ ਕਿ ਕ੍ਰਿਸ਼ਨਪਾਲ ਨੂੰ ਇਲਾਜ ਦੀ ਸੱਭ ਤੋ ਜਿਆਦਾ ਲੋੜ ਸੀ।
ਸਦਰ ਪਹੁੰਚਣ ਤੇ ਪੁਲਿਸ ਨੇ ਪਹਿਲਾ ਪਰਿਵਾਰ ਵਾਲਿਆਂ ਨੂੰ ਹਸਪਤਾਲ ਭੇਜਿਆ, ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਨੇ ਕ੍ਰਿਸ਼ਨਪਾਲ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਗੁਰਦੀਪ ਸਿੰਘ ਦੀ ਰਿਪੋਰਟ

























