ਜਸਬੀਰ ਬਰਾੜ ਥਾਣਾ ਨੰਬਰ 5 ਦੇ ਏਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਇਹ ਹਾਦਸਾ ਵਾਪਰਿਆ ਹੈ ਅਤੇ ਕਾਰ ਵਿਚ ਸਵਾਰ ਨੌਜਵਾਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਏਐਸਆਈ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਮੁਤਾਬਕ ਹਾਦਸਾ ਤੇਜ਼ ਰਫਤਾਰ ਕਰਕੇ ਵਾਪਰਿਆ ਲੱਗਦਾ ਹੈ। ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲਿਸ ਪੜਤਾਲ ਵਿਚ ਲੱਗ ਗਈ ਹੈ ਹਾਦਸੇ ਦੇ ਪਿੱਛੇ ਕੀ ਕਾਰਣ ਹਨ ਤੇ ਜਾਂਚ ਪੜਤਾਲ ਤੋਂ ਬਾਅਦ ਹੀ ਸਪਸ਼ਟ ਹੋਵੇਂਗਾ ਕਿ ਹਾਦਸੇ ਦੇ ਕੀ ਕਾਰਨ ਸਨ।