ਮਾਨਸਾ ਦੇ ਪਿੰਡ ਰੱਲਾ ਦਾ 55 ਸਾਲ ਦਾ ਸੁਖਦੇਵ ਸਿਘ ਕਿਸਾਨ ਆਪਣੇ ਖੇਤ ਵਿਚ ਬੋਰ ਠੀਕ ਕਰਨ ਸਮੇ ਮਿੱਟੀ ਡਿੱਗਣ ਨਾਲ 16 ਫੁੱਟ ਹੇਠਾਂ ਦੱਬਿਆ ਗਿਆ ਹੈ। ਕਿਸਾਨ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾ ਜਾਰੀ ਹਨ।ਇਹ ਕਿਸਾਨ ਆਪਣੀ ਖੂਹੀ ਗਿਆ ਸੀ ਉਥੇ ਮਿੱਟੀ ਡਿੱਗਣ ਨਾਲ ਉਹ ਹੇਠਾ ਦੱਬਿਆ ਗਿਆ ਹੈ। ਇਸ ਮੌਕੇ ਪਿੰਡ ਵਾਸੀਆ ਵੱਲੋ ਬਾਹਰ ਕੱਢਣ ਲਈ ਜੇਬੀ ਸੀ ਨਾਲ ਮਿੱਟੀ ਕੱਢੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕ ਕਿਸਾਨ ਨੂੰ ਬਚਾਉਣ ਲਈ ਰਾਹਤ ਕਾਰਜ ਵਿਚ ਲੱਗੇ ਹੋਏ ਹਨ।