ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਸਿੱਖ ਸੰਗਤਾਂ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀਆਂ ਹਨ। ਕੋਰੋਨਾ ਕਰ ਕੇ ਪਹਿਲਾ ਕਰਫ਼ਿਊ ਲਗਾਇਆ ਸੀ ਉਸ ਤੋਂ ਬਾਅਦ ਕਰਫ਼ਿਊ ਹਟਾਇਆ ਗਿਆ ਜਿਸ ਕਰ ਕੇ ਸੰਗਤਾਂ ਦਰਬਾਰ ਸਾਹਿਬ ਵਿਚ ਨਤਮਸਤਕ ਹੋਣ ਲਈ ਪਹੁੰਚੀਆਂ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਸੀ ਕਿ ਸੰਗਤਾਂ ਘਰਾਂ ਵਿਚ ਰਹਿ ਕੇ ਗੁਰਬਾਣੀ ਦਾ ਪਾਠ ਕਰੇ ਅਤੇ ਸ਼ਹੀਦੀ ਦਿਵਸ ਨੂੰ ਘਰਾਂ ਵਿਚ ਮਨਾਇਆ ਜਾਵੇ। ਉੱਧਰ ਸੰਗਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਪਹੁੰਚੀਆਂ ਹਨ। ਦਰਬਾਰ ਸਾਹਿਬ। ਸਰੋਵਰ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਹੋਈਆਂ। ਸੋਵਾਦਾਰ ਸੇਵਾ ਕਰਦੇ ਹੋਏ। ਲੰਗਰ ਹਾਲ ਵਿੱਚ ਠੰਡੇ ਦੁੱਧ ਦੀ ਸੇਵਾ। ਨਿਹੰਗ ਸਿੰਘ ਤਪਦੀ ਗਰਮੀ ਵਿੱਚ ਜਲ ਪੀਂਦੇ ਹੋਏ। ਦਰਬਾਰ ਸਾਹਿਬ ਦੇ ਸਰੋਵਰ ਵਿੱਚ ਪਹੁੰਚੀਆਂ ਸੰਗਤਾਂ ਇਸ਼ਨਾਨ ਕਰਦੀਆਂ ਹੋਈਆਂ।