ਜਲੰਧਰ(ਸੁਰਿੰਦਰ ਕੰਬੋਜ): ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਤੇ ਸਥਿਤ ਕਾਂਸ਼ੀ ਨਗਰ ਵਿਖੇ ਮੋਟਰਸਾਈਕਲ ਅਤੇ ਟੈਂਕਰ ਦੀ ਟੱਕਰ ਹੋਣ ਨਾਲ ਮਾਂ ਅਤੇ ਪੁੱਤਰ ਗੰਭੀਰ ਜ਼ਖਮੀ ਹੋ ਗਏ। ਜਿਹਨਾਂ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਪੁੱਤਰ ਨੂੰ ਮ੍ਰਿਤਿਕ ਕਰਾਰ ਦੇ ਦਿਤਾ। ਮ੍ਰਿਤਿਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਜੱਲੋਵਾਲ ਵਜੋਂ ਹੋਈ ਹੈ ਜਖਮੀ ਮਾਤਾ ਦੀ ਪਹਿਚਾਣ ਕੁਲਵੰਤ ਕੌਰ ਪਤਨੀ ਭਜਨ ਸਿੰਘ ਵਜੋਂ ਹੋਈ। ਜਾਣਕਾਰੀ ਅਨੁਸਾਰ ਮ੍ਰਿਤਿਕ ਗੁਰਪ੍ਰੀਤ ਆਪਣੀ ਮਾਂ ਦੇ ਨਾਲ ਕਿਸੇ ਰਿਸਤੇਦਾਰ ਦੀ ਹੋਈ ਮੌਤ ਦਾ ਅਫਸੋਸ ਕਰਨ ਜਾ ਰਹੇ ਸੀ ਕਿ ਕਾਂਸ਼ੀ ਨਗਰ ਦੇ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਦੀ ਸੂਚਨਾ ਮਿਲਦੀਆਂ ਹੀ ਥਾਣਾ ਸਦਰ ਦੇ ਏ ਐਸ ਆਈ ਪਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਟੈਂਕਰ ਅਤੇ ਟੈਂਕਰ ਚਾਲਕ ਨੂੰ ਕਾਬੂ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।