ਫਾਜ਼ਿਲਕਾ ( ਰਣਜੀਤ ਸਿੰਘ) : ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆ ਵੱਲੋਂ ਫਾਜ਼ਿਲਕਾ ਦੀ ਸਬਜ਼ੀ ਮੰਡੀ ਵਿੱਚ ਅੱਜ ਪਪੀਤੇ ਦੇ ਗੁਦਾਮਾਂ ਤੇ ਛਾਪੇਮਾਰੀ ਕੀਤੀ ਗਈ ਜਿੱਥੇ ਪਪੀਤੇ ਪਕਾਏ ਜਾ ਰਹੇ ਸਨ। ਗੁਦਾਮਾਂ ਦੇ ਆਸੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਸਨ ਅਤੇ ਇਹ ਪਪੀਤਾ ਚਾਈਨਾ ਦੇ ਕੈਮੀਕਲਾਂ ਨਾਲ ਪਕਾਇਆ ਜਾ ਰਿਹਾ ਸੀ। ਫੂਡ ਅਧਿਕਾਰੀਆਂ ਨੇ ਮੌਕੇ ਤੇ ਹੀ ਖ਼ਰਾਬ ਪਪੀਤੀਆਂ ਦੇ ਸੈਂਪਲ ਲਏ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਹਨ। ਗੱਲ ਕਰਦੇ ਹੋਏ ਫੂਡ ਇੰਸਪੈਕਟਰ ਅਭਿਨਵ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਲਾਕੇ ਵਿਚ ਗੰਦਾ ਪਪੀਤਾ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਸੂਚਨਾ ਦੇ ਅਧਾਰ ਉੱਤੇ ਅੱਜ ਉਹਨਾਂ ਨੇ ਫਾਜ਼ਿਲਕਾ ਦੀ ਸਬਜ਼ੀ ਮੰਡੀ ਵਿਖੇ ਪਪੀਤੇ ਦੇ ਗੁਦਾਮਾਂ ਉੱਤੇ ਛਾਪੇਮਾਰੀ ਕੀਤੀ ਅਤੇ ਸੈਂਪਲ ਲਏ ਗਏ ਹਨ ।