ਦੂਜੇ ਪਾਸਿਓਂ ਬਾਕੀ ਅਧਿਆਪਕ ਮੁੱਖ ਮੰਤਰੀ ਦੇ ਨਿਵਾਸ ਤੋਂ ਥੋੜੀ ਦੂਰ ਵਾਈਪੀਐੱਸ ਚੌਂਕ ਵਿਚ ਪੁੱਜ ਗਏ ਜਿਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਮਗਰੋਂ ਪੁਲਿਸ ਨੇ ਇਨ੍ਹਾਂ ਅਧਿਆਪਕਾਂ ਉਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਇਨਾ ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਮਹਿਲਾਵਾਂ ਉਤੇ ਵੀ ਲਾਠੀਚਾਰਜ ਹੋਇਆ ਅਤੇ ਉਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਘੜੀਸ ਘੜੀਸ ਕੇ ਬੱਸਾਂ ਵਿਚ ਸੁੱਟਿਆ।