ਉਹਨਾਂ ਕਿਹਾ ਕਿ ਇਸ ਮਾਮਲੇ ’ਤੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਵੀ ਨੋਟਿਸ ਲਿਆ ਗਿਆ ਹੈ, ਕਿਉਂਕਿ ਇਹ ਸ਼ੋਰ ਪ੍ਰਦਰਸ਼ਨ ਕਰਨ ਦਾ ਜ਼ੁਰਮ ਹੈ। ਉਹਨਾਂ ਕਿਹਾ ਕਿ ਨੌਜਵਾਨ ਬੁਲੇਟ ਮੋਟਰਸਾਈਕਲਾਂ ’ਤੇ ਪਟਾਖੇ ਪਾਉਣ ਵਾਲੇ ਸਿਲੈਂਸਰ ਮੋਡੀਫ਼ਾਈ ਕਰਕੇ ਲਗਾ ਲੈਂਦੇ ਹਨ। ਪਰ ਅਜਿਹੇ ਪਟਾਕੇ ਮਾਰਨ ਵਾਲੇ ਸਿਲੈਂਸਰ ਕੰਪਨੀ ਤੋਂ ਨਹੀਂ ਆਉਂਦੇ। ਜਿਸ ਕਰਕੇ ਇਹ ਕਾਨੂੰਨੀ ਜ਼ੁਰਮ ਹੈ। ਉਹਨਾਂ ਕਿਹਾ ਕਿ ਫ਼ਿਲਹਾਲ ਅਜਿਹੇ ਪਟਾਕੇ ਪਾਉਣ ਵਾਲਿਆਂ ਦੇ ਸਿਲੈਂਸਸਰ ਉਤਾਰ ਕੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ।