ਪੰਜਾਬ ਵਿਧਾਨ ਸਭਾ `ਚ ਕੁੱਲ ਸੀਟਾਂ 117 ਹਨ, ਜਿਨ੍ਹਾਂ ਵਿੱਚੋਂ 111 ਚੋਣ ਉਮੀਦਵਾਰ ਮਰਦ ਹਨ, ਜਦਕਿ ਮਹਿਲਾਂ ਉਮੀਦਵਾਰਾਂ ਦੀ ਗਿਣਤੀ ਸਿਰਫ਼ 6 ਹੈ। 117 ਚੋਣ ੳੇੁਮੀਦਵਾਰਾਂ ਵਿੱਚੋਂਂ 14 ਫ਼ੀਸਦੀ ਉਮੀਦਵਾਰਾਂ ਦੇ ਖ਼ਿਲਾਫ਼ ਕੋਈ ਨਾ ਕੋਈ ਅਪਰਾਧੀ ਮਾਮਲਾ ਦਰਜ ਹੈ। ਜਦਕਿ 81 ਫ਼ੀਸਦੀ ਚੋਣ ਉਮੀਦਵਾਰਾਂ ਕੋਲ 1 ਕਰੋੜ ਤੋਂ ਵੱਧ ਚੱਲ/ਅਚੱਲ ਸੰਪਤੀ ਹੈ। ਅੰਕੜਿਆਂ ਦੇ ਮੁਤਾਬਕ ਹਰ ਵਿਧਾਇਕ ਕੋਲ 11.78 ਕਰੋੜ ਦੀ ਔਸਤ ਜਾਇਦਾਦ ਹੈ। ਜੇ ਗੱਲ ਕਰੀਏ ਵਿਧਾਇਕਾਂ ਦੀ ਸਿੱਖਿਅਕ ਯੋਗਤਾ ਬਾਰੇ ਤਾਂ ਕੁੱਲ 45 ਵਿਧਾਇਕ 5ਵੀਂ-12ਵੀਂ ਪਾਸ ਹਨ। ਜਦਕਿ 70 ਵਿਧਾਇਕਾਂ ਦੀ ਸਿੱਖਿਅਕ ਯੋਗਤਾ ਗ੍ਰੈਜੁਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਹੈ। ਜੇ ਗੱਲ ਕਰੀਏ ਵਿਧਾਇਕਾਂ ਦੀ ਉਮਰ ਬਾਰੇ ਤਾਂ 22 ਵਿਧਾਇਕਾਂ ਦੀ 25-40 ਸਾਲ ਦੇ ਦਰਮਿਆਨ ਹੈ।68 ਵਿਧਾਇਕਾਂ ਦੀ ਉਮਰ 41-60 ਦੇ ਵਿਚਾਲੇ ਹੈ। 26 ਵਿਧਾਇਕਾਂ ਦੀ ਉਮਰ 61-80 ਸਾਲਾਂ ਦੇ ਵਿਚਕਾਰ ਹੈ। ਜਦਕਿ 1 ਵਿਧਾਇਕ ਦੀ ਉਮਰ 80 ਸਾਲ ਤੋਂ ਵੱਧ ਹੈ।