Home » photogallery » punjab » PUNJAB ASSEMBLY ELECTIONS 2022 RESULT PRAKASH SINGH BADAL DEFEATED IN LAMBI

Punjab Elections Result : ਹਾਰ 'ਤੇ ਰੁਕਿਆ ਪ੍ਰਕਾਸ਼ ਸਿੰਘ ਬਾਦਲ ਦਾ 75 ਸਾਲਾਂ ਦਾ ਸਿਆਸੀ ਸਫਰ, ਵੇਖੋ ਤਸਵੀਰਾਂ

Punjab Assembly Elections-2022, Prakash Singh Badal : ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪੰਜਾਬ ਦਾ ਸਿਆਸੀ ਕਰੀਅਰ ਲਗਭਗ 75 ਸਾਲ ਦਾ ਹੈ। ਇੰਨੇ ਲੰਮੇ ਅਰਸੇ ਵਿੱਚ ਉਸ ਦੇ ਨਾਂ ਕਈ ਇਤਿਹਾਸਕ ਰਿਕਾਰਡ ਦਰਜ ਹਨ। ਉਨ੍ਹਾਂ ਵਿਚੋਂ ਬਹੁਤੇ ਸਫਲ ਰਹੇ ਪਰ ਉਸ ਦੀ ਉਮਰ ਅਤੇ ਸਿਆਸਤ ਦਾ ਆਖ਼ਰੀ ਸਟਾਪ ਹਾਰ ਵਿਚ ਆ ਕੇ ਰੁਕ ਗਿਆ ਹੈ। ਪੰਜਾਬ 'ਚ 'ਆਮ ਆਦਮੀ ਪਾਰਟੀ' ਦੀ ਹਨੇਰੀ 'ਚ 'ਬਾਦਲ' ਵੀ ਉੱਡ ਗਏ ਹਨ। ਆਪਣੀ ਰਵਾਇਤੀ ਲੰਬੀ ਵਿਧਾਨ ਸਭਾ ਸੀਟ ਤੋਂ ਚੋਣ ਨਤੀਜਿਆਂ/ਰੁਝਾਨ ਅਨੁਸਾਰ 'ਆਪ' ਦੇ ਗੁਰਮੀਤ ਸਿੰਘ ਖੁੱਡੀਆਂ 52,454 ਵੋਟਾਂ ਨਾਲ ਪਹਿਲੇ ਨੰਬਰ 'ਤੇ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ 42,937 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ। ਬਾਦਲ ਦੀ ਹਾਰ ਦੋਹਰੀ ਹੈ ਕਿਉਂਕਿ ਜਿਸ ਪਾਰਟੀ ਨੂੰ ਉਸ ਨੇ ਆਪਣੀ ਮਿਹਨਤ ਦੇ ਪਸੀਨੇ ਨਾਲ ਸਿੰਜਿਆ ਸੀ, ਉਹ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੋਹਰਾ ਅੰਕੜਾ ਪਾਰ ਕਰਦੀ ਨਜ਼ਰ ਨਹੀਂ ਆ ਰਹੀ।

  • |