ਬਰਾੜ ਦਾ ਜਨਮ 1988 ਵਿੱਚ ਕੋਟਕਪੂਰਾ, ਫਰੀਦਕੋਟ ਵਿੱਚ ਹੋਇਆ ਸੀ। ਗੋਲਡੀ ਬਰਾੜ ਨੂੰ ਸ਼ੱਕ ਸੀ ਕਿ ਸਿੱਧੂ ਮੂਸੇਵਾਲਾ ਉਸ ਦੇ ਚਚੇਰੇ ਭਰਾ ਨੂੰ ਕਤਲ ਕਰਵਾਉਣ ਵਿੱਚ ਸ਼ਾਮਲ ਸੀ। ਜਿਸ ਕਾਰਨ ਉਸ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ। 2021 ਵਿੱਚ, ਗੋਲਡੀ ਦੇ ਇੱਕ ਕਤਲ ਕੇਸ ਵਿੱਚ ਦੋਸ਼ੀ ਹੋਣ ਤੋਂ ਬਾਅਦ, ਉਸਦੇ ਐਸਆਈ ਪਿਤਾ ਸ਼ਮਸ਼ੇਰ ਸਿੰਘ ਨੂੰ ਪੁਲਿਸ ਵਿਭਾਗ ਤੋਂ ਲਾਜ਼ਮੀ ਸੇਵਾਮੁਕਤੀ ਦੇ ਦਿੱਤੀ ਗਈ ਸੀ।
ਗੋਲਡੀ ਲੰਬੇ ਸਮੇਂ ਤੋਂ ਕੈਨੇਡਾ 'ਚ ਬੈਠੇ ਆਪਣੇ ਗੁਰਗਿਆਂ ਰਾਹੀਂ ਪੰਜਾਬ 'ਚ ਫਿਰੌਤੀ ਦਾ ਨੈੱਟਵਰਕ ਚਲਾ ਰਿਹਾ ਸੀ। ਉਸ ਦੇ ਗੁਰਗੇ ਜਬਰੀ ਵਸੂਲੀ ਕਰਕੇ ਕੈਨੇਡਾ ਭੇਜ ਰਹੇ ਸਨ, ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾ ਰਹੇ ਸਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ, ਉਸਨੇ ਆਪਣੇ ਸਾਥੀ ਨਰੇਸ਼ ਸੇਠੀ ਗੈਂਗ ਨਾਲ ਮਿਲ ਕੇ 25 ਫਰਵਰੀ ਨੂੰ ਗੁਰੂਗ੍ਰਾਮ ਵਿੱਚ ਦੋ ਭਰਾਵਾਂ- ਪਰਮਜੀਤ ਸਿੰਘ ਅਤੇ ਸੁਰਜੀਤ ਸਿੰਘ ਦਾ ਕਤਲ ਕਰ ਦਿੱਤਾ ਸੀ। ਇਹ ਕਤਲ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਲੈ ਕੇ ਹੋਏ ਝਗੜੇ ਅਤੇ ਦੁਸ਼ਮਣੀ ਕਾਰਨ ਕੀਤਾ ਗਿਆ।