ਪੰਜਾਬ ਦੇ ਬਰਨਾਲਾ ਵਿੱਚ ਵੀਰਵਾਰ ਨੂੰ ਪੁਲਿਸ ਨੇ ਦੇਹ ਵਪਾਰ ਬਾਰੇ ਇੱਕ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਇਥੋਂ ਕੋਠੀ ਦੀ ਛਾਪੇਮਾਰੀ ਕਰਕੇ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। (Photo: News18) ਪੁਲਿਸ ਦੇ ਅਨੁਸਾਰ ਇਤਰਾਜ਼ਯੋਗ ਹਾਲਤ ਵਿੱਚ 4 ਔਰਤਾਂ ਨੂੰ 2 ਗਾਹਕ ਪੁਰਸ਼ਾਂ ਦੇ ਨਾਲ ਇਥੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਇਕ ਸਰਕਾਰੀ ਕਰਮਚਾਰੀ ਵੀ ਸ਼ਾਮਲ ਹੈ। (Photo: News18) ਮਾਮਲਾ ਸ਼ਹਿਰ ਦੀ ਪੱਟੀ ਰੋਡ ‘ਤੇ ਸਥਿਤ ਪਿਆਰੀ ਕਲੋਨੀ ਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਇੱਥੇ ਇੱਕ ਔਰਤ ਆਪਣੀ ਕੋਠੀ ਵਿੱਚ ਬਾਹਰੋਂ ਔਰਤਾਂ ਅਤੇ ਲੜਕੀਆਂ ਨੂੰ ਬੁਲਾਉਂਦੀ ਹੈ ਅਤੇ ਗਾਹਕਾਂ ਨੂੰ ਭੇਜਦੀ ਹੈ। (Photo: News18) ਏਐਸਆਈ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਕੋਠੀ ਵਿਖੇ ਛਾਪਾ ਮਾਰਿਆ। (Photo: News18) ਪੁਲਿਸ ਨੇ ਮੌਕੇ ਤੋਂ ਅੱਡਾ ਚਲਾਉਣ ਵਾਲੀ ਔਰਤ ਸਣੇ ਕੁੱਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। (Photo: News18) ਇਸ ਦੇ ਨਾਲ ਹੀ ਖੁੱਡੀ ਰੋਡ ਬਰਨਾਲਾ ਅਤੇ ਭੋਤਨਾ ਦੇ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। (Photo: News18)