Home » photogallery » punjab » SHAHEEDI DIWAS 2022 DEATH ANNIVERSARY OF BHAGAT SINGH RAJGURU SUKHDEV RUP AS

Shaheedi Diwas 2022: ਸ਼ਹੀਦ-ਏ-ਆਜ਼ਮ, ਰਾਜਗੁਰੂ ਅਤੇ ਸੁਖਦੇਵ ਦਾ ਅੱਜ ਸ਼ਹੀਦੀ ਦਿਹਾੜਾ, ਜਾਣੋ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ

Bhagat Singh Death Anniversary: ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ 23 ਮਾਰਚ ਯਾਨੀ ਅੱਜ ਸ਼ਹੀਦੀ ਦਿਵਸ ਹੈ। ਅੱਜ ਦਾ ਦਿਨ ਦੇਸ਼ ਲਈ ਬਹੁਤ ਖਾਸ ਹੈ। ਇਤਿਹਾਸਕਾਰ ਦੇ ਮੁਤਾਬਕ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇਣ ਲਈ 24 ਮਾਰਚ 1931 ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ, ਪਰ ਅੰਗਰੇਜ਼ਾਂ ਨੇ ਇਸ ਵਿਚ ਅਚਾਨਕ ਬਦਲਾਅ ਕਰ ਦਿੱਤਾ ਸੀ। ਜਿਸ ਤੋਂ ਬਾਅਦ ਤੈਅ ਮਿਤੀ ਤੋਂ 1 ਦਿਨ ਪਹਿਲਾਂ ਯਾਨੀ 23 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਦਰਅਸਲ, ਅੰਗਰੇਜ਼ਾਂ ਨੂੰ ਡਰ ਸੀ ਕਿ ਫਾਂਸੀ ਵਾਲੇ ਦਿਨ ਲੋਕ ਗੁੱਸੇ ਵਿੱਚ ਨਾ ਆ ਜਾਣ। ਕਿਉਂਕਿ ਇਨ੍ਹਾਂ ਯੋਧਿਆਂ ਦੀ ਉਸ ਸਮੇਂ ਲੋਕਾਂ ਵਿੱਚ ਕਾਫੀ ਪ੍ਰਸਿੱਧੀ ਸੀ। ਇਸ ਕਾਰਨ ਇਨ੍ਹਾਂ ਤਿੰਨਾਂ ਨੂੰ ਗੁਪਤ ਰੂਪ ਵਿੱਚ ਮੌਤ ਦੀ ਸਜ਼ਾ ਦੇ ਦਿੱਤੀ ਗਈ ਸੀ। ਜਿਸ ਬਾਰੇ ਉਨ੍ਹਾਂ ਨੇ ਕਿਸੀ ਨੂੰ ਕੋਈ ਖਬਰ ਨਹੀਂ ਹੋਣ ਦਿੱਤੀ ਸੀ।

  • |