`ਪਾਕਿਸਤਾਨ ਤੋਂ ਵਾਪਸ ਆਏ ਜਰਨੈਲ ਸਿੰਘ ਤੇ ਬਲਦੇਵ ਸਿੰਘ ਤੋਂ ਕਸਟਮ ਵਿਭਾਗ ਨੇ 600 ਗ੍ਰਾਮ ਅਫੀਮ ਦਾ ਦਾਅਵਾ ਕੀਤਾ ਸੀ। ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਦੋਵਾਂ ਬਜ਼ੁਰਗਾਂ ਨੇ ਦੱਸਿਆ ਕਿ ਇਹ ਅਫੀਮ ਨਹੀਂ ਬਲਕਿ ਸ਼ਿਲਾਜੀਤ ਹੈ। ਅਸੀਂ ਸ਼ਿਲਾਜੀਤ ਪਾਕਿਸਤਾਨ ਤੋਂ ਖਰੀਦੀ ਸੀ। ਭਾਈ ਮਰਦਾਨਾ ਯਾਦਗਾਰੀ ਕੀਰਤਨ ਸਭਾ ਵੱਲੋਂ ਭੇਜੇ ਗਏ ਜੱਥੇ ਵਿੱਚ ਗਏ ਸਨ। ਦੱਸਣਯੋਗ ਹੈ ਕਿ ਦੋਨੋਂ ਬਜੁਰਗ ਫਿਰੋਜਪੁਰ ਦੇ ਦੇ ਰਹਿਣ ਵਾਲੇ ਹਨ। ਭਾਈ ਮਰਦਾਨਾ ਯਾਦਗਾਰੀ ਕੀਰਤਨ ਸਭਾ ਵੱਲੋਂ ਭੇਜੇ ਗਏ ਜੱਥੇ ਵਿੱਚ ਗਏ ਸਨ। ਜਥੇ ਦੇ ਨਾਲ ਪਾਕਿਸਤਾਨ ਗਏ ਇੰਨਾਂ ਦੋਨੋਂ ਲੋਕਾਂ ਤੋਂ ਅਟਾਰੀ ਸੀਮਾ ਉੱਤੇ ਚੈਕਿੰਗ ਕੀਤੀ ਗਈ ਤਾਂ ਜਾਂਚ ਏਜੰਸੀਆਂ ਨੇ ਦੱਸਿਆ ਸੀ ਕਿ ਅਫੀਮ ਬਰਾਮਦ ਕੀਤੀ ਗਈ ਪਰ ਇਹ ਗੱਲ ਝੂਠੀ ਨਿਕਲੀ, ਇਹ ਸ਼ਿਲਾਜੀਤ ਸੀ।