ਅੰਮ੍ਰਿਤਸਰ ਦੇ ਸੁਲਤਾਨਵਿੰਡ ਵਿਚ ਸਿੱਖਾਂ ਵੱਲੋਂ ਈਦ ਤੋਂ ਪਹਿਲਾ ਮਸਜਿਦ ਸਣੇ ਈਦਗਾਹ ਕਬਰਿਸਤਾਨ ਅਤੇ ਮਦਰਸਿਆਂ ਨੂੰ ਸੈਨੇਟਾਈਜ ਕੀਤਾ ਗਿਆ।ਸਿੱਖਾਂ ਨੇ ਇਹ ਨੇਕ ਪਹਿਲ ਕਰਦਿਆਂ ਮੁਸਲਮਾਨਾ ਦੇ ਘਰਾਂ ਨੂੰ ਵੀ ਸੈਨੇਟਾਈਜ ਕੀਤਾ। ਇੰਨਾ ਹੀ ਨਹੀਂ ਈਦ ਦੇ ਪਵਿੱਤਰ ਤਿਓਹਾਰ ਮੌਕੇ ਸਿੱਖ ਮੁਸਲਮਾਨਾ ਲਈ ਖਜੂਰਾਂ ਅਤੇ ਰਾਸ਼ਨ ਦਾ ਸਮਾਨ ਲੈ ਕੇ ਆਏ। ਸੇਵਾ ਕਰਨ ਵਾਲੇ ਸਿੱਖਾਂ ਨੇ ਕਿਹਾ ਕਿ ਕੋਰੋਨਾ ਦੀ ਮਹਾਮਾਰੀ ਦੇ ਵਿਚਾਲੇ ਇਹ ਵੇਲਾ ਇਕੱਠੇ ਹੋ ਇੱਕ ਦੂਜੇ ਦੀ ਮਦਦ ਕਰਨ ਕਰਨੀ ਚਾਹੀਦੀ ਹੈ। ਇਸ ਮੌਕੇ ਮਸਜਿਦ ਦੇ ਮੌਲਵੀ ਨੇ ਸਿੱਖਾ ਦਾ ਧੰਨਵਾਦ ਕੀਤਾ ਇਹਨਾ ਨੇ ਈਦ ਨੂੰ ਧਿਆਨ ਵਿਚ ਰੱਖਦੇ ਹੋਏ ਸੈਨੇਟਾਈਜ਼ਰ ਕੀਤਾ ਹੈ ਅਤੇ ਸਿੱਖ ਭਰਾਵਾ ਨੇ ਸਾਡੀ ਪੂਰੀ ਮਦਦ ਕੀਤੀ ਹੈ । ਮੌਲਵੀ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਾਂਗੇ । ਮੁਸਲਮਾਨਾ ਨੇ ਵੀ ਸਿੱਖ ਭਾਈਚਾਰੇ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਅਤੇ ਨਾਲ ਹੀ ਸਰਕਾਰ ਤੋਂ ਅਪੀਲ ਕੀਤੀ ਕਿ ਉਹਨਾ ਨੂੰ ਈਦ ਮੌਕੇ ਮਸਜਿਦ ਚ ਨਮਾਜ਼ ਅਦਾ ਕਰਨ ਦੀ ਇਜਾਜਤ ਦਿੱਤੀ ਜਾਵੇ ।