ਸ੍ਰੀ ਮੁਕਤਸਰ ਸਾਹਿਬ : ਜਿਲਾ ਪੁਲਿਸ ਨੇ ਮਲੋਟ ਵਿਖੇ ਲੁੱਟ ਖੋਹ ਕਰਨ ਵਾਲੇ ਦੋ ਗਿਰੋਹਾਂ ਦੇ 11 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਿਲਾ ਪੁਲਿਸ ਮੁਖੀ ਡੀ ਸੁਡਰਵਿਲੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ। ਜਿਲਾ ਪੁਲਿਸ ਮੁਖੀ ਡੀ ਸੁਡਰਵਿਲੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਦੱਸਿਆ ਕਿ ਮਲੋਟ ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਗਿਰੋਹਾਂ ਦੇ 11 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਦੋ ਵਖ ਵਖ ਮਾਮਲੇ ਦਰਜ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਮਲੋਟ ਸਿਟੀ ਪੁਲਿਸ ਦਾ ਸਬ ਥਾਣੇਦਾਰ ਸੁਖਰਾਜ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਸੀ ਤਾ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਧਰਮਵੀਰ ਸਿੰਘ, ਗਗਨਦੀਪ ਸਿੰਘ, ਲਵਜੀਤ ਸਿੰਘ, ਹੈਪੀ ਅਤੇ ਹੈਰੀ ਇਹ ਵਿਅਕਤੀ ਡਾਕਾ ਮਾਰਨ ਦੀ ਨੀਅਤ ਨਾਲ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਫੋਕਲ ਪੁਅਇੰਟ ਦਾਨੇਵਾਲਾ ਵਿੱਚ ਬੇਠੈ ਹਨ। ਜਿਸ ਤੇ ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ ਮੁਕਦਮਾ ਨੰ:110 ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿਤੀ।
ਪੁਲਿਸ ਵੱਲੋਂ ਫੋਕਲ ਪਆਇੰਟ ਪਹੁੰਚ ਕੇ ਡਾਕਾ ਮਾਰਨ ਦੀ ਨੀਅਤ ਵਿੱਚ ਬੇਠੈ ਧਰਮਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੀਰਵਾਲਾ , ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਧਰਮਿੰਦਰ ਸਿੰਘ ਵਾਸੀ ਬੂੜਾ ਗੁੱਜਰ, ਲਵਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਤੰਬੂ ਵਾਲਾ ਜਿਲ੍ਹਾਂ ਫਾਜਿਲਕਾ, ਹੈਪੀ ਪੁੱਤਰ ਦਿਲਬਾਗ ਸਿੰਘ ਵਾਸੀ ਕਲੌਨੀ ਪੰਨੀਵਾਲਾ, ਹੈਰੀ ਪੁੱਤਰ ਨ-ਮਾਲੂਮ ਵਾਸੀ ਫਰੀਦਕੋਟ ਨੂੰ ਕਾਬੂ ਕਰ ਇੰਨਾਂ ਪਾਸੋਂ ਇੱਕ ਮੋਟਰਸਾਇਕਲ ਸਪਲੈਡਰ ਪਰੋ ਬਿਨ੍ਹਾਂ ਨੰਬਰੀ, ਦੋ ਕਿਰਚਾ, ਇੱਕ ਦੇਸੀ ਪਿਸਤੌਲ , 2 ਜਿੰਦਾ ਕਾਰਤੂਸ 12 ਬੋਰ, ਇੱਕ ਰਾਡ ਲੋਹਾ, ਬ੍ਰਾਮਦ ਕੀਤਾ ਹੈ।
ਤਫਤੀਸ਼ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਸਾਡੇ ਨਾਲ ਡਾਕਾ ਮਾਰਨ ਵਿੱਚ 2 ਵਿਅਕਤੀ ਜਗਸੀਰ ਸਿੰਘ ਉਰਫ ਜੱਸੀ ਉਰਫ ਜੱਗੀ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਕਿਸ਼ਨਗੜ ਸੇਧਾਂ ਜਿਲ੍ਹਾਂ ਮਾਨਸਾ ਅਤੇ ਵਿਕਰਾਂਤ ਉਰਫ ਵਿੱਕੀ ਪੁੱਤਰ ਬਲਵੰਤ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਜਿਲ੍ਹਾਂ ਮੋਗਾ ਵੀ ਹੈ ਜਿਸ ਤੇ ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਨਾਮਜਦ ਕਰਕੇ ਕਥਿਤ ਦੋਸ਼ੀ ਵਿਕਰਾਤ ਨੂੰ ਕਾਬੂ ਕਰ ਲਿਆ ਹੈ ਅਤੇ ਕਥਿਤ ਦੋਸ਼ੀ ਜਗਸੀਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
ਇਕ ਹੋਰ ਮਾਮਲੇ ਵਿੱਚ 23 ਜੂਨ ਨੂੰ ਮੁਖਬਰ ਦੀ ਇਤਲਾਹ ਮਿਲੀ ਕਿ ਆਸ਼ੂ, ਬੂਟਾ ਰਾਮ, ਮਨੀਸ਼ ਰਾਮ, ਮਨਪ੍ਰੀਤ ਸਿੰਘ ਅਤੇ ਸੋਨੂ ਇਹ ਸਾਰੇ ਜਣੇ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਮਲੋਟ ਬਠਿੰਡਾ ਤੋਂ ਪਿੰਡ ਸੇਖੂ ਨੂੰ ਜਾਂਦੀ ਲਿੰਕ ਰੋਡ ਪਰ ਇੱਕ ਬਲੋਰੋ ਗੱਡੀ ਕੋਲ ਖੜੇ ਹਨ, ਜਿਸ ਤੇ ਪੁਲਿਸ ਵੱਲੋਂ ਤੁਰੰਤ ਮੁਕੱਦਮਾ ਨੰਬਰ 120 ਦਰਜ਼ ਪਿੰਡ ਸੇਖੂ ਨੂੰ ਜਾਂਦੀ ਹੋਈ ਲਿੰਕ ਰੋਡ ਪਰ ਰੈਡ ਕਰ ਆਸ਼ੂ ਪੁੱਤਰ ਇਰਸ਼ਾਦ ਅਹਿਮਦ ਵਾਸੀ ਕੇਮੇਲਾ ਕਲੋਨੀ, ਜਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼, ਬੂਟਾ ਰਾਮ ਪੁੱਤਰ ਜੋਗਿੰਦਰਪਾਲ ਵਾਸੀ ਨੌਗੇਜਾਮ, ਜਿਲ੍ਹਾਂ ਜਲੰਧਰ, ਮਨੀਸ਼ ਰਾਮ ਪੁੱਤਰ ਰਮੇਸ਼ ਲਾਲ ਵਾਸੀ ਕੋਟ ਰਾਮਦਾਸ, ਜਿਲ੍ਹਾਂ ਜਲੰਧਰ, ਮਨਪ੍ਰੀਤ ਸਿੰਘ ਉਰਫ ਮੰਨੂੰ ਪੁੱਤਰ ਕੁਲਵਿੰਦਰ ਸਿੰਘ ਵਾਸੀ ਸੋਢੇਵਾਲਾ ਜਿਲ੍ਹਾਂ ਫਿਰੋਜ਼ਪੁਰ ਅਤੇ ਸੋਨੂੰ ਪੁੱਤਰ ਮੰਗਾ ਸਿੰਘ ਵਾਸੀ ਪੁਰਾਣੀ ਮੰਡੀ ਘੜਸਾਣਾ ਜਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਨੂੰ ਕਾਬੂ ਕੀਤਾ।
ਐਸ ਐਸ ਪੀ ਡੀ ਸੁਡਰਵਿਲੀ ਨੇ ਕਿਹਾ ਹੈ ਕਿ ਮੁਲਜ਼ਮਾਂ ਪਾਸੋਂ ਇੱਕ ਦੇਸੀ ਪਿਸਤੋਲ 32 ਬੋਰ, ਇੱਕ ਦੇਸੀ ਪਿਸਤੋਲ 12ਬੋਰ 2ਜਿੰਦਾ ਕਾਰਤੂਸ, 2 ਜਿੰਦਾ ਰੋਂਦ, 2 ਕਾਪੇ, ਇੱਕ ਕਿਰਚ ਅਤੇ ਇੱਕ ਗੱਡੀ ਬਲੈਰੋ ਨੰਬਰ PB-08-DS-5130 ਬ੍ਰਾਮਦ ਕਰ ਅੱਗੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜਿਲਾ ਪੁਲਿਸ ਮੁਖੀ ਅਨੁਸਾਰ 23 ਜੂਨ ਨੂੰ ਕਾਬੂ ਕੀਤਾ ਗਿਰੋਹ ਅੰਤਰਰਾਜੀ ਹੈ ਅਤੇ ਇਸਦੇ ਮੁੱਖ ਸਰਗਨਾ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।