Lockdown: CTU ਦੀ ਬੱਸਾਂ ਰਾਹੀਂ ਵੱਖ-ਵੱਖ ਸੈਕਟਰਾਂ 'ਚ ਸਬਜੀਆਂ ਤੇ ਫੱਲਾਂ ਦੀ ਸਪਲਾਈ ਸ਼ੁਰੂ
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੀਐਮ ਮੋਦੀ ਨੇ ਪੂਰੇ ਭਾਰਤ ਵਿਚ 24 ਮਾਰਚ ਤੋਂ 21 ਦਿਨਾਂ ਲਈ ਲਾਕਡਾਊਨ ਕਰ ਦਿੱਤਾ ਹੈ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਪੰਜਾਬ ਦੇ ਗਵਰਨਰ ਸ੍ਰੀ ਵੀਪੀ ਬਦਨੋਰ ਨੇ ਚੰਡੀਗੜ੍ਹ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸ਼ਹਿਰ ਵਿਚ ਸਬਜੀਆਂ, ਦੁੱਧ ਅਤੇ ਕਰਿਆਣੇ ਦੇ ਸਮਾਨ ਦੀ ਪੂਰਤੀ ਦੇ ਨਾਲ ਸਵੱਛ ਮੁਹਿੰਮ ਦਾ ਜਾਇਜਾ ਵੀ ਲਿਆ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸੀਟੀਯੂ ਦੀ 25 ਬੱਸਾਂ ਵਿਚ ਸਬਜੀ ਅਤੇ ਫੱਲਾਂ ਨੂੰ ਵੱਖ ਵੱਖ ਸੈਕਟਰਾਂ ਵਿਚ ਪਹੁੰਚਾਉਣ ਦੀ ਡਿਊਟੀ ਲੱਗਾ ਦਿੱਤੀ ਹੈ।