ਲੁਧਿਆਣਾ(ਜਸਵੀਰ ਬਰਾੜ) : ਹਰ ਸਾਲ ਦਿਵਾਲੀ ਤੇ ਮਿੱਟੀ ਦੇ ਦੀਵੇ ਅਤੇ ਹੋਰ ਸਾਜ਼ੋ ਸਾਮਾਨ ਤਿਆਰ ਕਰ ਕੇ ਵੇਚਣ ਵਾਲੇ ਘੁਮਿਆਰਾਂ ਦੀ ਦਿਵਾਲੀ ਇਸ ਵਾਰ ਠੰਢੀ ਠੰਢੀ ਨਜ਼ਰ ਆ ਰਹੀ ਹੈ। ਦਰਅਸਲ ਪਹਿਲਾਂ ਕਰੋਨਾ ਨੇ ਕਾਰੋਬਾਰ ਠੱਪ ਕਰ ਦਿੱਤਾ ਤੇ ਹੁਣ ਖੇਤੀ ਬਿੱਲਾਂ ਦੇ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਕਾਰਣ ਰੇਲ ਕੇਂਦਰ ਵੱਲੋਂ ਆਵਾਜਾਈ ਠੱਪ ਹੋਣ ਦਾ ਅਸਰ ਘੁਮਿਆਰਾਂ ਦੇ ਕੰਮ ਕਾਰ ਤੇ ਦਿਖਾਈ ਦੇ ਰਿਹਾ ਹੈ। ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰਾਂ ਦੇ ਅਨੁਸਾਰ ਰੇਲ ਆਵਾਜਾਈ ਠੱਪ ਹੋਣ ਕਾਰਨ ਨਾ ਤਾ ਦੀਵੇ ਬਣਾਉਣ ਲਈ ਕਾਰੀਗਰ ਮਿਲ ਰਹੇ ਹਨ ਅਤੇ ਜੇਕਰ ਉਹ ਇਧਰ ਓਧਰ ਕਰ ਕਾਰੀਗਰ ਲੱਭ ਵੀ ਲੈਣ ਤਾਂ ਖਰੀਦ ਦਾਰੀ ਕਰਣ ਵਾਲੇ ਵਪਾਰੀ ਕਿੱਥੋਂ ਲੈ ਕੇ ਆਉਣ। ਰੇਲ ਗੱਡੀਆਂ ਬੰਦ ਹੋਣ ਇਸ ਵਾਰ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਪਾਰੀ ਨਹੀਂ ਆ ਰਹੇ ਦਿੱਕਤਾਂ ਇੱਥੇ ਹੀ ਘੱਟ ਨਹੀਂ ਹੋ ਰਹੀਆਂ। ਇਸ ਵਾਰ ਕਰੋਨਾ ਮਹਾਂਮਾਰੀ ਦੇ ਚਲਦਿਆਂ ਬਜਾਰਾਂ ਵਿੱਚ ਲੱਗਣ ਵਾਲੀਆਂ ਫੜੀਆਂ ਵੀ ਘੱਟ ਲੱਗ ਰਹੀਆਂ ਨੇ ਜਿਸ ਦਾ ਸਿੱਧਾ ਅਸਰ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਤੇ ਪੈ ਰਿਹਾ ਹੈ ਤੇ ਨਾਲ ਹੀ ਇਸ ਵਾਰ ਮਿੱਟੀ ਵੀ ਦੂਜੇ ਜ਼ਿਲਿਆਂ ਤੋਂ ਮਹਿੰਗੇ ਭਾਅ ਚ ਮਿਲ ਰਹੀ ਹੈ। ਇਸ ਦੇ ਬਾਵਜੂਦ ਵੀ ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਾ ਕੇ ਮਿੱਟੀ ਦੇ ਦੀਵੇ ਅਤੇ ਦੀਵਾਲੀ ਦਾ ਸਾਜ਼ੋ ਸਾਮਾਨ ਤਿਆਰ ਕਰਨ ਚ ਲੱਗੇ ਹੋਏ, ਤਾਂ ਜੋ ਇਸ ਦਿਵਾਲੀ ਦਾ ਸੀਜ਼ਨ ਲਗਾ ਕੇ ਉਹ ਤਿਆਰ ਸਮਾਂਨ ਵੇਚ ਕੇ ਇੱਕ ਸਾਲ ਦਾ ਖ਼ਰਚ ਕੱਢ ਸਕਣ। ਮਿੱਟੀ ਦੇ ਦੀਵੇ ਮਿੱਟੀ ਦੇ ਦੀਵੇ ਮਿੱਟੀ ਦੇ ਦੀਵੇ ਮਿੱਟੀ ਦੇ ਦੀਵੇ ਮਿੱਟੀ ਦੇ ਦੀਵੇ