ਫ਼ਤਹਿਗੜ੍ਹ ਸਾਹਿਬ ‘ਚ ਤੇਜ਼ ਰਫਤਾਰ ਬੱਸ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਇਥੋ ਦੇ ਪਟਿਆਲਾ- ਸਰਹਿੰਦ ਰੋਡ 'ਤੇ ਤੇਜ਼ ਰਫਤਾਰ ਬੱਸ ਨੇ ਰਾਹ ਜਾਂਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ਵਿੱਚ 2 ਨੌਜਵਾਨਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜਦਕਿ ਇੱਕ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸੇ ਮਗਰੋਂ ਬੱਸ ਦਾ ਡਰਾਈਵਰ ਉਥੋ ਫਰਾਰ ਹੋ ਗਿਆ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ। ਦੂਜੇ ਪਾਸੇ ਹੁਸ਼ਿਆਪਰ ਵਿੱਚ ਟੈਂਪੂ ਤੇ ਮੋਟਰਸਾਈਕਲ ਵਿਚਾਲੇ ਹੋਈ ਸਿੱਧੀ ਟੱਕਰ ਕਾਰਨ ਮੋਟਰਸਾਈਕਲ ਸਵਾਰ 3 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀ ਨੌਜਵਾਨ ਕਾਫੀ ਸਮੇਂ ਸੜਕ ਤੇ ਤੜਫਦੇ ਰਹੇ। ਕਰੀਬ ਇੱਕ ਘੰਟੇ ਬਾਅਦ ਐਂਬੂਲੈਂਸ਼ ਪਹੁੰਚੀ।