ਗੜ੍ਹਸ਼ੰਕਰ (ਸੰਜੀਵ ਕੁਮਾਰ) ਗੜ੍ਹਸ਼ੰਕਰ ਦੇ ਆਨੰਦਪੁਰ ਸਾਹਿਬ ਰੋੜ ਤੇਂ ਵਰਨਾ ਕਾਰ ਅਤੇ ਸਪਲੈਂਡਰ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸਦੇ ਵਿੱਚ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ। ਵਰਨਾ ਕਾਰ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਸਾਈਡ ਤੋਂ ਗੜਸ਼ੰਕਰ ਨੂੰ ਆ ਰਹੀ ਸੀ ਤਾਂ ਪਿੱਛਿਓਂ ਆ ਰਹੇ ਮੋਟਰਸਾਈਕਲ ਗੱਡੀ ਵਿੱਚ ਵਜਿਆ ਜਿਸਦੇ ਕਾਰਨ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੋਕੇ ਤੇ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸ਼ਿੰਕੁ ਪੁੱਤਰ ਹਰਮੇਸ਼ ਲਾਲ ਅਤੇ ਜਸਾ ਪੁੱਤਰ ਪਰਮਜੀਤ ਵਾਰਡ ਨੰਬਰ 6 ਭੱਟਾਂ ਮੁਹਲਾ ਵਜੋਂ ਹੋਈ ਹੈ। ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਰੱਖਿਆ ਗਿਆ ਹੈ।