ਅੰਮ੍ਰਿਤਸਰ ਦੇ ਭਗਤਾ ਵਾਲਾ ਫਾਟਕ 'ਤੇ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਸ਼ਰੇਆਮ ਹੋਈ।ਇਥੇ ਰੇਲਵੇ ਕਰਾਸਿੰਗ ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ ਹੈ। ਫਾਟਕ ਖੁੱਲ੍ਹਣ ਤੇ ਲੋਕਾਂ ਦਾ ਹਜ਼ੂਮ ਨਜ਼ਰ ਆਇਆ ਹੈ ਜੋ ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ। ਇਥੇ ਇਕ ਗੱਲ ਸਾਹਮਣੇ ਆਉਦੀ ਹੈ ਕਿ ਅੰਮ੍ਰਿਤਸਰ 'ਚ ਲੋਕਾਂ ਨੂੰ ਕਰਫਿਊ ਦੀ ਕੋਈ ਪਰਵਾਹ ਨਹੀਂ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਭਰ ਵਿਚ ਕਰਫਿਊ ਲਗਾਇਆ ਗਿਆ ਹੈ ਅਤੇ ਪ੍ਰਸ਼ਾਸਨ ਵਿਭਾਗ ਵੱਲੋ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਸਖਤੀ ਕੀਤੀ ਜਾ ਰਹੀ ਹੈ। ਉਥੇ ਹੀ ਅੰਮ੍ਰਿਤਸਰ ਦੇ ਲੋਕਾਂ ਇਸ ਤੋਂ ਅਣਜਾਣ ਕਿਉ ਹਨ। ਜਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 251 ਹੋ ਗਈ ਹੈ। ਹੁਣ ਤੱਕ 16 ਮਰੀਜਾ ਦੀ ਮੌਤ ਹੋ ਗਈ ਹੈ।ਇਹਨਾਂ ਤੋ ਇਲਾਵਾ 35 ਲੋਕ ਠੀਕ ਹੋ ਗਏ ਹਨ। ਜਦੋਂ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਜਾ ਰਹੀ ਹੈ ਫਿਰ ਕਰਫਿਊ ਦੀ ਪਾਲਣਾ ਕਿਉ ਨਹੀ ਹੋ ਰਿਹਾ ਹੈ।