ਅੰਮ੍ਰਿਤਸਰ ਦੀ ਬਲਾ ਸਬਜੀ ਮੰਡੀਆ ਵਿਚ ਸੋਸ਼ਲ ਡਿਸਟੈਂਸਿੰਗ ਦੀਆ ਧੱਜੀਆ ਉਡਾਈਆ ਜਾ ਰਹੀਆ ਹਨ।ਕੋਰੋਨਾ ਨੂੰ ਲੈ ਕੇ ਕਰਫਿਊ ਲਗਾਇਆ ਗਿਆ ਸੀ ਉਸ ਵਿਚ ਮੰਡੀਆ ਵਿਚ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਕੋਈ ਪੁਖਤੇ ਪ੍ਰਬੰਧ ਨਹੀ ਕੀਤੇ ਗਏ ਹਨ। ਮੰਡੀ ਵਿਚ ਵੱਡੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ ਮੰਡੀ ਵਿਚ ਆਉਣ ਦੇ ਸਮੇਂ ਤੋਂ ਪਹਿਲਾ ਹੀ ਲੋਕ ਮੰਡੀ ਵਿਚ ਆ ਜਾਂਦੇ ਹਨ। ਸਰਕਾਰ ਜਿੱਥੇ ਪੁਖਤੇ ਪ੍ਰਬੰਧਾਂ ਦੀ ਗੱਲ ਕਰਦੀ ਹੈ ਪਰ ਸੋਸ਼ਲ ਡਿਸਟੈਂਸਿੰਗ ਨਹੀ ਰੱਖੀ ਜਾ ਰਹੀ ਹੈ ।ਮੰਡੀ ਵਿਚ ਪੁਲਿਸ ਵੀ ਤਾਇਨਾਤ ਹੈ ਪਰ ਲੋਕ ਪੁਲਿਸ ਦੀ ਕੋਈ ਪਰਵਾਹ ਨਹੀ ਕਰ ਰਹੇ ਹਨ। ਮੰਡੀ ਦੀ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਈ ਲੋਕਾਂ ਨੇ ਮਾਸਕ ਨਹੀ ਪਾਇਆ ਹੋਇਆ ਹੈ।ਇਸ ਮੌਕੇ ਪੁਲਿਸ ਵੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਪਰ ਲੋਕ ਪੁਲਿਸ ਦੀ ਪਰਵਾਹ ਨਹੀਂ ਕਰ ਰਹੀ ਹੈ। ਪ੍ਰਸ਼ਾਸਨ ਵੱਲੋ ਸਖਤ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਅਸੀ ਕੋਰੋਨਾ ਵਾਇਰਸ ਤੋਂ ਬਚ ਸਕਦੇ ਹਾ। ਉਧਰ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਕੋਰੋਨਾ ਤੋਂ ਕਿਵੇ ਬਚਿਆ ਜਾ ਸਕੇ। ਆਮ ਨਾਗਰਿਕ ਦੀ ਵੀ ਜਿੰਮੇਵਾਰੀ ਬਣਦੀ ਹੈ ਕੋਰੋਨਾ ਖਿਲਾਫ ਜੰਗ ਵਿਚ ਆਪਣਾ ਬਣਦਾ ਯੋਗਦਾਨ ਦੇਵੇ।