ਪਠਾਨਕੋਟ ਤੋਂ ਡਰਾਉਣ ਵਾਲੀਆ ਤਸਵੀਰਾਂ ਸਾਹਮਣੇ ਆਈਆ ਹਨ। ਸਰਕਾਰੀ ਰਾਹਤ ਲਈ ਲੋਕਾਂ ਦੀ ਵੱਡੀ ਭੀੜ ਲੱਗ ਗਈ ਹੈ। ਜਿਸ ਦੌਰਾਨ ਸੋਸ਼ਲ ਡਿਸਟੈਸਿੰਗ ਦੀਆ ਧੱਜੀਆਂ ਉਡਾਈਆ ਗਈਆ ਹਨ। ਇਸ ਮੌਕੇ ਜਿਲ੍ਹਾਂ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੁੱਲ ਗਈ। ਦੂਜੇ ਪਾਸੇ ਪਠਾਨਕੋਟ ਨੂੰ ਹਾਟਸਪਾਟ ਐਲਾਨਿਆ ਗਿਆ ਹੈ। ਪਠਾਨਕੋਟ ਵਿਚ ਹੁਣ ਤੱਕ ਕੋਰੋਨਾ ਦੇ 24 ਕੇਸ ਵੀ ਸਾਹਮਣੇ ਆ ਚੁੱਕੇ ਹਨ। ਇਸ ਮੌਕੇ ਪ੍ਰਸ਼ਾਸਨ ਨੇ ਆਪਣੇ ਪ੍ਰਬੰਧਾਂ ਬਾਰੇ ਆਪਣੀ ਗਲਤੀ ਆਪ ਵੀ ਸਵੀਕਾਰ ਕੀਤੀ ਹੈ। ਲੋਕਾਂ ਦੀ ਰਾਸ਼ਨ ਲਈ ਬੇਤਾਸ਼ ਭੀੜ ਲੱਗ ਗਈ ਜਿਸ ਵਿਚ ਇਕ ਦੂਜੇ ਨਾਲ ਧੱਕਾ ਮੁੱਕੀ ਹੋ ਕੇ ਰਾਸ਼ਨ ਲੈ ਰਹੇ ਹਨ। ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।