ਅਰਸ਼ਦ ਨਦੀਮ (Arshad Nadeem) ਨੇ ਰਾਸ਼ਟਰਮੰਡਲ ਖੇਡਾਂ (Commonwealth Games) ਦੇ 22ਵੇਂ ਐਡੀਸ਼ਨ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ (Jevelin Throw) ਵਿੱਚ 90 ਮੀਟਰ ਤੋਂ ਵੱਧ ਦੀ ਥਰੋਅ ਨਾਲ ਸੋਨ ਤਗ਼ਮਾ (Gold Medal) ਜਿੱਤਿਆ। ਅਰਸ਼ਦ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਟ੍ਰੈਕ ਐਂਡ ਫੀਲਡ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਾਕਿਸਤਾਨ ਦਾ ਪਹਿਲਾ ਅਥਲੀਟ ਬਣ ਗਿਆ ਹੈ। (Instagram)
ਅਰਸ਼ਦ ਨਦੀਮ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 90.18 ਮੀਟਰ ਦੀ ਥਰੋਅ ਨਾਲ ਭਾਰਤ ਦੇ ਨੀਰਜ ਚੋਪੜਾ ਦਾ ਰਿਕਾਰਡ ਤੋੜ ਦਿੱਤਾ। ਅਰਸ਼ਦ ਨੇ ਖੇਡਾਂ ਦੇ ਰਿਕਾਰਡ ਨਾਲ ਪੀਲਾ ਤਗਮਾ ਜਿੱਤਿਆ। ਇਸ ਈਵੈਂਟ ਦਾ ਚਾਂਦੀ ਦਾ ਤਗਮਾ ਗ੍ਰੇਨਾਡਾ ਦੇ ਐਂਡਰਸਨ ਪੀਟਰਸ (Anderson Peters) ਦੇ ਹਿੱਸੇ ਗਿਆ, ਜਿਸ ਨੇ 88.64 ਮੀਟਰ ਥ੍ਰੋਅ ਕੀਤਾ। ਪੀਟਰਸ ਉਹੀ ਐਥਲੀਟ ਹੈ ਜਿਸ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ (World Athletics Championships) 'ਚ ਨੀਰਜ ਚੋਪੜਾ ਤੋਂ ਸੋਨ ਤਮਗਾ ਖੋਹਿਆ ਸੀ। (@AhmedSpekss)
ਅਰਸ਼ਦ ਨਦੀਮ (Arshad Nadeem Neeraj Chopra) ਪਿਛਲੇ ਮਹੀਨੇ ਅਮਰੀਕਾ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਵੇਂ ਸਥਾਨ ’ਤੇ ਰਿਹਾ ਸੀ। ਕੂਹਣੀ ਦੀ ਸੱਟ ਦੇ ਬਾਵਜੂਦ ਅਰਸ਼ਦ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਨੀਰਜ ਚੋਪੜਾ ਨੇ ਵੀ ਅਰਸ਼ਦ ਦੇ ਇਸ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਉਸ ਦਾ ਹੌਸਲਾ ਵਧਾਇਆ। (@shani-official)