ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ.ਐੱਲ ਰਾਹੁਲ ਵਿਆਹ ਨੂੰ ਲੈ ਪਿਛਲੇ ਸਾਲ ਤੋਂ ਸੁਰਖੀਆਂ 'ਚ ਬਣੇ ਹੋਏ ਹਨ। ਹੁਣ ਇਸ ਸਟਾਰ ਦੇ ਵਿਆਹ 'ਤੇ ਮੋਹਰ ਲੱਗਦੀ ਨਜ਼ਰ ਆ ਰਹੀ ਹੈ। ਚਰਚਾ ਹੈ ਕਿ ਸੁਨੀਲ ਸ਼ੈੱਟੀ ਦੀ ਬੇਟੀ ਯਾਨੀ ਆਥੀਆਦਾ ਵਿਆਹ 23 ਜਨਵਰੀ ਨੂੰ ਹੋਵੇਗਾ। ਹਾਲਾਂਕਿ ਸਟਾਰ ਫੈਮਿਲੀ ਵਲੋਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਆਲੀਸ਼ਾਨ ਵਿਆਹ ਦਾ ਅਧਿਕਾਰਤ ਐਲਾਨ 20 ਜਨਵਰੀ ਦੇ ਆਸਪਾਸ ਕੀਤਾ ਜਾ ਸਕਦਾ ਹੈ।(ਫੋਟੋ: Instagram: @suniel.shetty)