ਪ੍ਰਣਵ ਨੇ 16 ਕਿਲੋਮੀਟਰ ਅੱਖਾਂ ਤੇ ਪੱਟੀ ਬੰਨ੍ਹ ਕੇ ਸਕੇਟਿੰਗ ਕੀਤੀ ਹੈ ਅਤੇ ਪ੍ਰਣਵ ਦੇ ਪਿਤਾ ਦਾ ਦਾਅਵਾ ਹੈ ਕਿ ਇੰਨੀ ਦੂਰ ਤੱਕ ਕਿਸੇ ਨੇ ਇਹ ਰਿਕਾਰਡ ਅੱਜ ਤਕ ਨਹੀਂ ਬਣਾਇਆ, ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪ੍ਰਣਵ ਕਈ ਤਰਾਂ ਦੇ ਰਿਕਾਰਡ ਆਪਣੇ ਨਾਂ ਕਰ ਚੁੱਕਾ ਹੈ, ਅਤੇ ਅੱਜ ਮੁੜ ਤੋਂ ਓਸ ਨੇ ਇਕ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ ਜਿਸ ਦਾ ਨਤੀਜਾ ਉਸ ਨੂੰ ਆਉਣ ਵਾਲੇ ਕੁਝ ਦਿਨਾਂ ਵਿਚ ਮਿਲ ਜਾਵੇਗਾ ਲੁਧਿਆਣਾ ਦੇ ਰਹਿਣ ਵਾਲੇ 6 ਸਾਲ ਦੇ ਪ੍ਰਣਵ ਚੌਹਾਨ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ।
ਉਸ ਦੇ ਪਿਤਾ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਬੇਟੇ ਨੇ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ, ਉਨ੍ਹਾਂ ਦੱਸਿਆ ਕਿ 16 ਕਿਲੋ ਮੀਟਰ ਸਕੇਟਿੰਗ ਟ੍ਰੈਕ ਤੇ ਪ੍ਰਣਬ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਸਕੇਟਿੰਗ ਕੀਤੀ ਹੈ ਜੋ ਆਪਣੇ ਆਪ ਵਿਚ ਇਕ ਨਵਾਂ ਕੀਰਤੀਮਾਨ ਹੈ, ਉਨ੍ਹਾਂ ਕਿਹਾ ਕਿ ਅਜਿਹਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ, ਪ੍ਰਣਵ ਦੇ ਪਿਤਾ ਨੇ ਕਿਹਾ ਕਿ ਹੈ ਇਸ ਤੋਂ ਪਹਿਲਾਂ ਵੀ ਉਹ ਕਈ ਤਰ੍ਹਾਂ ਦੇ ਕੀਰਤੀਮਾਨ ਸਥਾਪਿਤ ਕਰ ਚੁੱਕਾ ਹੈ ਜਿਸ ਵਿਚ 34 ਕਿਲੋਮੀਟਰ ਤੋਂ ਵੱਧ ਮੈਰਾਥਨ, 29 ਦੇ ਕਰੀਬ ਲਿਮੋ ਸਕੇਤਿੰਗ ਕਰ ਕੇ ਦੋ ਰਿਕਾਰਡ ਸਥਾਪਿਤ ਕਰ ਚੁੱਕਾ ਹੈ।
ਉਧਰ ਦੂਜੇ ਪਾਸੇ ਪਰਨਵ ਜਾਂਦਾ ਤਾਂ ਕੁਝ ਨਹੀਂ ਬੋਲਿਆ ਪਰ ਇੰਨਾ ਜ਼ਰੂਰ ਕਿਹਾ ਉਸ ਨੂੰ ਇਹ ਟੀਚਾ ਪੂਰਾ ਕਰਨ ਚ ਕੋਈ ਸਮੱਸਿਆ ਦਰਪੇਸ਼ ਨਹੀਂ ਆਈ ਸੋ ਕਹਿੰਦੇ ਨੇ ਜੇਕਰ ਕੁਝ ਕਰਨ ਦੀ ਤਮੰਨਾ ਹੋਵੇ ਤਾਂ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ ਇਸ ਦੀ ਜਿਊਂਦੀ ਜਾਗਦੀ ਮਿਸਾਲ ਪ੍ਰਣਬ ਚੌਹਾਨ ਹੈ ਜਿਸ ਨੇ ਅੱਜ ਇਹ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ, ਹਾਲਾਕਿ ਉਸ ਨੂੰ ਸਰਟੀਫਿਕੇਟ ਮਿਲਣਾ ਤੈਅ ਹੈ ਪਰ ਸਮਾਜ ਅਤੇ ਪੰਜਾਬ ਅਤੇ ਖਾਸ ਕਰਕੇ ਮਾਪਿਆਂ ਲਈ ਪ੍ਰਣਵ ਅੱਜ ਹੀ ਹੀਰੋ ਬਣ ਗਿਆ ਹੈ।