

ਕ੍ਰਿਕਟ ਇਕ ਅਜਿਹੀ ਖੇਡ ਹੈ ,ਜਿਸ ਵਿਚ ਖਿਲਾੜੀ ਨੂੰ ਮੈਦਾਨ ਵਿਚ ਪੂਰੀ ਚੁਸਤੀ ਅਤੇ ਫੁਰਤੀ ਦਿਖਾਉਣੀ ਪੈਂਦੀ ਹੈਂ,ਜੇਕਰ ਗੱਲ T20 ਕ੍ਰਿਕਟ ਦੀ ਕੀਤੀ ਜਾਵੇ ਤਾਂ ਫਿੱਟਨੈੱਸ ਦਾ ਲੈਵਲ ਬਹੁਤ ਵੱਧ ਜਾਂਦਾ ਹੈ ਇਸ ਲਈ ਅੱਜ ਦੇ ਦੋਰ ਚ ਖਿਲਾੜੀਆਂ ਦੀ ਪਹਿਲੀ ਤਰਜੀਹ ਫਿੱਟ ਰਹਿਣਾ ਹੈ,ਵਰਲਡ ਕ੍ਰਿਕਟ ਚ ਅਜਿਹੇ ਵੀ ਖਿਲਾੜੀ ਹਨ ਜਿਨ੍ਹਾਂ ਨੇ ਆਪਣੇ ਭਾਰੀ-ਭਰਕਮ ਸਰੀਰ ਹੋਣ ਦੇ ਬਾਵਜੂਦ ਨਾ ਸਿਰਫ ਕ੍ਰਿਕਟ ਖੇਡੀ ਬਲਕਿ ਟੀਮ ਦੀ ਕਮਾਨ ਵੀ ਸੰਭਾਲੀ,ਪਰ ਜੇ ਇਹ ਖਿਡਾਰੀ ਅੱਜ ਦੇ ਸਮੇਂ ਵਿਚ ਹੁੰਦੇ ਤਾਂ ਓਹਨਾ ਨੂੰ ਰਾਜਾਂ ਦੀ ਟੀਮਾਂ ਵਿਚ ਵੀ ਜਗ੍ਹਾ ਨਾ ਮਿਲਦੀ , ਆਓ ਜਾਣਦੇ ਹਾਂ ਇਤਿਹਾਸ ਦੇ ਸਭ ਤੋਂ ਅਨਫਿੱਟ ਖਿਲਾੜੀਆਂ ਬਾਰੇ:


1.ਅਰਜੁਨ ਰਣਤੁੰਗਾ: ਕ੍ਰਿਕਟ ਦੇ ਇਤਿਹਾਸ ਵਿਚ ਜੇਕਰ ਭਾਰੀ ਭਰਕਮ ਖਿਲਾੜੀਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋ ਪਹਿਲਾ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਅਰਜੁਨ ਰਣਤੁੰਗਾ ਦਾ ਨਾਮ ਆਉਂਦਾ ਹੈ, ਹਾਲਾਂਕਿ ਅਨਫਿੱਟ ਹੋਣ ਦੇ ਕਰਨ ਉਹ ਬੱਲੇਬਾਜ਼ੀ ਵਿਚ ਕਾਫੀ ਦੌੜਾ ਬਣਾਉਣ ਵਿਚ ਮਾਹਿਰ ਸਨ ,ਇਹ ਹੀ ਨਹੀਂ ਰਣਤੁੰਗਾ ਦੀ ਕਪਤਾਨੀ ਵਿਚ ਸ਼੍ਰੀਲੰਕਾ ਨੇ ਇਕਲੌਤਾ ਵਰਲਡ ਕਪ ਵੀ ਜਿਤਿਆ ।


2.ਇੰਜਮਾਮੂਲ ਹੱਕ: ਪਾਕਿਸਤਾਨ ਦੇ ਸਾਬਕਾ ਕਪਤਾਨ ਵੀ ਅਨਫਿੱਟ ਖਿਲਾੜੀਆਂ ਵਿਚ ਆਉਂਦੇ ਹਨ,ਇੰਜਮਾਮ ਭਾਰੀ ਭਰਕਮ ਜਰੂਰ ਸੀ, ਪਰ ਕ੍ਰਿਕਟ ਕੈਰੀਅਰ ਬੇਮਿਸਾਲ ਰਿਹਾ ਹਾਲਾਂਕਿ ਉਹ ਭਾਰੀ ਵਜ਼ਨ ਦੇ ਕਾਰਨ ਕਈ ਵਾਰ ਰਨਆਊਟ ਵੀ ਹੋਏ ,ਇਕ ਵਾਰ 1997 ਦੇ ਸਹਾਰਾ ਕਪ ਵਿਚ ਦਰਸ਼ਕਾਂ ਦੁਆਰਾ ਓਹਨਾ ਨੂੰ ਆਲੂ ਬੁਲਾਏ ਜਾਣ ਤੇ ਉਹ ਭੜਕ ਗਏ ਅਤੇ ਇੰਜਮਾਮ ਗੁੱਸਾ ਹੋ ਗਏ ਅਤੇ ਉਹ ਆਪਣਾ ਬੱਲਾ ਲੈਕੇ ਸਟੈਂਡਸ ਵਿਚ ਲੋਕਾਂ ਨਾਲ ਭਿੜ ਗਏ।


3.ਰਮੇਸ਼ ਪੋਵਾਰ: ਭਾਰਤੀ ਟੀਮ ਦੇ ਇਤਿਹਾਸ ਵਿਚ ਸਿਰਫ ਇਕ ਖਿਡਾਰੀ ਹੈ ਜਿਸਦਾ ਨਾਮ ਆਉਂਦਾ ਹੈ, ਜੀ ਹਾਂ ਉਹ ਰਮੇਸ਼ ਪੋਵਾਰ ਹੈ ਹਾਲਾਂਕਿ 2013 ਦੇ ਬਾਅਦ ਪੋਵਾਰ ਨੇ ਆਪਣੇ ਭਾਰ ਨੂੰ ਘਟਾਉਣ ਲਈ ਸਖ਼ਤ ਮਿਹਨਤ ਕੀਤੀ।


4.ਡਵੇਨ ਲਿਵਰਆਕ: ਇਹ ਬੇਰਮੂਡਾ ਖਿਡਾਰੀ ਆਈ. ਸੀ. ਸੀ. ਵਿਸ਼ਵ ਕੱਪ 2007 ਵਿੱਚ ਉਸ ਦੇ ਭਾਰੀ ਸਰੀਰ ਦੇ ਕਾਰਨ ਖ਼ਬਰਾਂ ਵਿੱਚ ਆਇਆ ਸੀ,ਉਸ ਸਮੇ ਇਸਦਾ ਵਜ਼ਨ 280 ਪਾਉਂਡ ਸੀ ,ਓਹਨਾ ਨੂੰ ਦੇਖਕੇ ਕੋਈ ਵੀ ਕਹਿ ਸਕਦਾ ਹੈ ਕਿ ਇਹਨਾਂ ਨੇ ਆਪਣੇ ਖਾਣ ਪੀਣ ਅਤੇ ਫਿੱਟਨੈੱਸ ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ, ਪਰ ਫਿਰ ਵੀ ਵਰਲਡ ਕਪ ਵਿਚ ਓਹਨਾ ਨੇ ਰੋਬਿਨ ਉਥੱਪਾ ਦਾ ਸ਼ਾਨਦਾਰ ਕੈਚ ਫੜਿਆ ਸੀ ,ਜੋ ਲੋਕਾਂ ਦੇ ਅੱਜ ਵੀ ਦਿਮਾਗ ਵਿਚ ਹੈ ।


5.ਡੇਵਿਡ ਬੂਨ: ਆਸਟ੍ਰੇਲੀਆ ਦੇ ਬੱਲੇਬਾਜ਼ ਬੂਨ ਦਾ ਨਾਂ ਵੀ ਇਸ ਸੂਚੀ ਵਿਚ ਸ਼ਾਮਲ ਹੈ. ਬੂਨ ਆਪਣੀ ਖੇਡ ਦੇ ਨਾਲ ਨਾਲ ਮੋਟਾਪੇ ਲਈ ਵੀ ਮਸ਼ਹੂਰ ਸੀ. ਉਹ ਕ੍ਰਿਕਟ ਦੇ ਨਾਲ ਖਾਣ ਪੀਣ ਦਾ ਬਹੁਤ ਸ਼ੌਕੀਨ ਸੀ।