ਡੇਵਾਲਡ ਬ੍ਰੇਵਿਸ ਨੇ 284.21 ਦੀ ਸਟ੍ਰਾਈਕ ਰੇਟ ਨਾਲ ਇੰਨੀਆਂ ਦੌੜਾਂ ਬਣਾਈਆਂ ਹਨ। ਉਸ ਕੋਲ ਕ੍ਰਿਸ ਗੇਲ ਦਾ ਰਿਕਾਰਡ ਤੋੜਨ ਦਾ ਵਧੀਆ ਮੌਕਾ ਸੀ। ਗੇਲ ਨੇ ਆਈਪੀਐਲ 2013 ਵਿੱਚ ਬੈਂਗਲੁਰੂ ਰਾਇਲ ਚੈਲੰਜਰਜ਼ ਲਈ ਪੁਣੇ ਵਾਰੀਅਰਜ਼ ਖ਼ਿਲਾਫ਼ 66 ਗੇਂਦਾਂ ਵਿੱਚ 175 ਦੌੜਾਂ ਬਣਾਈਆਂ ਸਨ। ਹਾਲਾਂਕਿ ਬ੍ਰੇਵਿਸ ਨੇ ਸਟ੍ਰਾਈਕ ਰੇਟ ਦੇ ਮਾਮਲੇ 'ਚ ਚੋਟੀ ਦੇ 4 ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ। ਗੇਲ ਨੇ 265 ਦੇ ਸਟ੍ਰਾਈਕਰ ਰੇਟ ਨਾਲ 175 ਦੌੜਾਂ ਬਣਾਈਆਂ।