ਡੇਵਿਡ ਵਾਰਨਰ ਨੇ ਸ਼੍ਰੀਲੰਕਾ ਦੇ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਦੇ ਚੌਥੇ ਵਨਡੇ ਵਿੱਚ 99 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 112 ਗੇਂਦਾਂ 'ਚ 12 ਚੌਕੇ ਲਗਾਏ। ਸਿਰਫ਼ ਇੱਕ ਦੌੜ ਨਾਲ ਸੈਂਕੜਾ ਬਣਾਉਣ ਤੋਂ ਖੁੰਝਣ ਵਾਲੇ ਵਾਰਨਰ ਨੂੰ ਧਨੰਜੈ ਡੀ ਸਿਲਵਾ ਦੀ ਗੇਂਦ ’ਤੇ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਨੇ ਸਟੰਪ ਆਊਟ ਕੀਤਾ। (AFP) ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (David Warner 16000 international runs) ਨੇ ਵੀ ਇਸ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀਆਂ 16 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਉਸ ਨੇ ਇਸ ਮੈਚ 'ਚ 62ਵੀਂ ਦੌੜ ਪੂਰੀ ਕਰਦੇ ਹੀ ਇਹ ਉਪਲਬਧੀ ਹਾਸਲ ਕਰ ਲਈ। (ਏਐਫਪੀ) ਡੇਵਿਡ ਵਾਰਨਰ ਨੇ ਇਸ ਮੈਚ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ 15938 ਦੌੜਾਂ ਬਣਾਈਆਂ ਸਨ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ 16,000 ਦਾ ਅੰਕੜਾ ਪੂਰਾ ਕਰਨ ਵਾਲੇ ਛੇਵੇਂ ਆਸਟ੍ਰੇਲੀਅਨ ਹੈ। (ਏਐਫਪੀ) ਡੇਵਿਡ ਵਾਰਨਰ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (27368), ਸਟੀਵ ਵਾ (18496), ਐਲਨ ਬਾਰਡਰ (17698), ਮਾਈਕਲ ਕਲਾਰਕ (17112) ਅਤੇ ਮਾਰਕ ਵਾ (16529) ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 16,000 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਸਨ। (ਏਐਫਪੀ) ਡੇਵਿਡ ਵਾਰਨਰ ਨੇ ਮਿਸ਼ੇਲ ਮਾਰਸ਼ (Mitchell Marsh) ਨਾਲ ਦੂਜੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ, ਜਦਕਿ ਉਸ ਨੇ ਟ੍ਰੈਵਿਸ ਹੈੱਡ (Travis Head)ਨਾਲ ਪੰਜਵੀਂ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਕੀਤੀ। ਮਾਰਨਸ ਲੈਬੁਸ਼ਗਨ (Marnus Labuschagne) ਦੇ ਨਾਲ 35 ਦੌੜਾਂ ਅਤੇ ਐਲੇਕਸ ਕੈਰੀ ਨਾਲ 30 ਦੌੜਾਂ ਦੀ ਸਾਂਝੇਦਾਰੀ ਖੇਡੀ। (ਏਐਫਪੀ) ਮੈਚ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਵੱਲੋਂ ਦਿੱਤੇ 259 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਡੇਵਿਡ ਵਾਰਨਰ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ 254 ਦੌੜਾਂ ਹੀ ਬਣਾ ਸਕੀ ਅਤੇ ਮੈਚ ਚਾਰ ਦੌੜਾਂ ਨਾਲ ਹਾਰ ਗਈ। (ਏਐਫਪੀ)