Home » photogallery » sports » CWG 2022 NAMES OF THESE CANADIAN PLAYERS OF PUNJABI ORIGIN RECORDED IN HISTORY

CWG 2022 : ਪੰਜਾਬੀ ਮੂਲ ਦੇ ਇਨ੍ਹਾਂ ਕੈਨੇਡੀਅਨ ਖਿਡਾਰੀਆਂ ਨਾਂ ਇਤਿਹਾਸ 'ਚ ਦਰਜ

ਕਾਮਨਵੈਲਥ ਖੇਡਾਂ ਖੇਡਾਂ 'ਚ 72 ਦੇਸ਼ਾਂ ਦੇ 5,000 ਤੋਂ ਵਧੇਰੇ ਖਿਡਾਰੀ ਹਿੱਸਾ ਲੈਂਦੇ ਵਿਖਾਈ ਦਿੱਤੇ। ਕੁੱਲ 20 ਖੇਡਾਂ 'ਚ 280 ਤੋਂ ਵਧੇਰੇ ਈਵੈਂਟਸ 'ਚ ਖਿਡਾਰੀ ਹਿੱਸਾ ਲੈਂਦੇ ਵਿਖਾਈ ਦਿੱਤੇ। ਇਨ੍ਹਾਂ ਖੇਡਾਂ 'ਚ ਕੈਨੇਡਾ ਨੇ ਉਮਦਾ ਪ੍ਰਦਰਸ਼ਨ ਕਰਦੇ ਹੋਏ ਕਰੀਬ 20 ਸਾਲਾਂ 'ਚ ਸਭ ਤੋਂ ਵੱਡਾ ਮੈਡਲ ਹੌਲ (medal haul) ਹਾਸਿਲ ਕੀਤਾ। ਕੈਨੇਡਾ ਦੇ ਖਾਤੇ 'ਚ ਕੁੱਲ 92 ਮੈਡਲ ਆਏ ਜਿਸ 'ਚ 26 ਗੋਲਡ ਮੈਡਲ, 32 ਸਿਲਵਰ ਅਤੇ 34 ਕਾਂਸੀ ਦੇ ਤਗਮੇ ਸ਼ਾਮਿਲ ਸਨ। ਅੱਜ ਖੇਡਾਂ ਦੇ ਆਖਰੀ ਦਿਨ ਕਲੋਜਿੰਗ ਸੈਰੇਮਨੀ ਦੌਰਾਨ ਦੇਸ਼ ਦੀ ਸਕਵਾਸ਼ ਖਿਡਾਰਨ ਹੌਲੀ ਨੌਟਨ ਨੂੰ ਟੀਮ ਦਾ ਫਲੈਗ ਬੀਅਰਰ ਬਣਨ ਦਾ ਮਾਣ ਹਾਸਿਲ ਹੋਇਆ। ਹੌਲੀ ਨੌਟਨ ਨੂੰ ਇਨ੍ਹਾਂ ਖੇਡਾਂ 'ਚ ਸਿਲਵਰ ਮੈਡਲ ਹਾਸਿਲ ਹੋਇਆ ਸੀ।

  • |