ਸਾਗਰ ਧਨਖੜ ਹੱਤਿਆਕਾਂਡ ਦਾ ਦੋਸ਼ੀ ਸੁਸ਼ੀਲ ਕੁਮਾਰ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ ਖਾਣੇ ਦੀ ਕੋਈ ਮੰਗ ਨਹੀਂ ਹੈ, ਪਰ ਉਸ ਦੀਆਂ ਕੁਝ ਫੋਟੋਆਂ ਦੀ ਜ਼ਬਰਦਸਤ ਚਰਚਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੇ ਕੁਝ ਜਵਾਨਾਂ ਨੇ ਕਤਲ ਕੇਸ ਵਿਚ ਦੋਸ਼ੀ ਪਹਿਲਵਾਨ ਸੁਸ਼ੀਲ ਕੁਮਾਰ ਦੇ ਨਾਲ ਜੰਮ ਕੇ ਸੈਲਫੀ ਲਈ। ਫੋਟੋ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।