ਆਈਪੀਐਲ ਵਿੱਚ ਪਲੇਆਫ ਦੀ ਸ਼ੁਰੂਆਤ ਸਾਲ 2011 ਤੋਂ ਹੋਈ ਸੀ। ਉਦੋਂ ਤੋਂ ਮੁੰਬਈ ਇੰਡੀਅਨਜ਼ ਤਿੰਨ ਵਾਰ ਕੁਆਲੀਫਾਇਰ 2 ਵਿੱਚ ਪਹੁੰਚ ਚੁੱਕੀ ਹੈ। ਇਸ ਦੌਰਾਨ ਉਸ ਨੇ 2 ਵਾਰ ਜਿੱਤ ਦਰਜ ਕੀਤੀ ਹੈ ਜਦਕਿ ਇਕ ਮੈਚ ਵਿਚ ਉਸ ਨੂੰ ਹਾਰ ਮਿਲੀ ਹੈ। 2011 ਵਿੱਚ, ਮੁੰਬਈ ਨੂੰ ਕੁਆਲੀਫਾਇਰ 2 ਵਿੱਚ ਆਰਸੀਬੀ ਨੇ ਹਰਾਇਆ ਸੀ ਜਦੋਂ ਕਿ 2013 ਅਤੇ 2017 ਵਿੱਚ, ਮੁੰਬਈ ਨੇ ਕੋਲਕਾਤਾ ਅਤੇ ਬੰਗਲੌਰ ਨੂੰ ਹਰਾਇਆ ਸੀ। (MI/Instagram)
ਕੈਮਰਨ ਗ੍ਰੀਨ, ਸੂਰਿਆਕੁਮਾਰ ਯਾਦਵ ਅਤੇ ਟਿਮ ਡੇਵਿਡ ਨੇ ਹੁਣ ਤੱਕ ਚੁਣੌਤੀਆਂ ਦਾ ਚੰਗੀ ਤਰ੍ਹਾਂ ਸਾਹਮਣਾ ਕੀਤਾ ਹੈ। ਉਸ ਤੋਂ ਇਲਾਵਾ ਨੌਜਵਾਨ ਬੱਲੇਬਾਜ਼ ਨੇਹਾਲ ਵਢੇਰਾ ਵੀ ਪ੍ਰਭਾਵ ਪਾ ਰਿਹਾ ਹੈ ਜਦਕਿ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਦੀ ਸਲਾਮੀ ਜੋੜੀ ਵੀ ਆਪਣੀ ਭੂਮਿਕਾ ਨਿਭਾਅ ਰਹੀ ਹੈ। ਇਸ ਦੇ ਨਾਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਆਪਣੇ ਛੇਵੇਂ ਖਿਤਾਬ ਵੱਲ ਮਜ਼ਬੂਤੀ ਨਾਲ ਵਧ ਰਹੀ ਹੈ। (MI/Instagram)