Anushka Sharma Birthday Wishes To Virat Kohli: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਤੇ ਇੰਡਸਟਰੀ ਦੀਆਂ ਤਮਾਮ ਹਸਤੀਆਂ ਦੁਆਰਾ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ। ਇਸ ਦੌਰਾਨ ਵਿਰਾਟ ਨੂੰ ਪਤਨੀ ਅਨੁਸ਼ਕਾ ਸ਼ਰਮਾ (Anushka Sharma) ਵੱਲੋਂ ਵੀ ਖਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ। ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਵਿਰਾਟ ਦੀਆਂ ਖਾਸ ਮਸਤੀ ਭਰੀਆਂ ਤਸਵੀਰਾਂ ਪੋਸਟ ਕਰ ਵਧਾਈ ਦਿੱਤੀ ਹੈ। ਅਨੁਸ਼ਕਾ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਵਿਰਾਟ ਕੋਹਲੀ ਦੀਆਂ ਮਸਤੀ ਭਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀ ਵੀ ਆਪਣੀ ਹੱਸੀ ਨਹੀਂ ਰੋਕ ਸਕੋਗੇ। ਤਸਵੀਰਾਂ ਸ਼ੇਅਰ ਕਰ ਅਨੁਸ਼ਕਾ ਨੇ ਕੈਪਸ਼ਨ ਵਿੱਚ ਲਿਖਿਆ, "ਤੁਹਾਡਾ ਜਨਮਦਿਨ ਹੈ ਮੇਰੇ ਪਿਆਰ, ਜ਼ਾਹਿਰ ਹੈ ਕਿ ਮੈਂ ਤੁਹਾਨੂੰ ਬਰਥਡੇ ਵਿਸ਼ ਕਰਨ ਲਈ ਤੁਹਾਡੀਆਂ ਬੇਹਤਰੀਨ ਤਸਵੀਰਾਂ ਚੁਣੀਆਂ ਹਨ।" ਅਨੁਸ਼ਕਾ ਦੀ ਇਸ ਪੋਸਟ ਤੇ ਫ਼ੈਨਜ਼ ਵੱਲੋਂ ਵੀ ਕਮੈਂਟ ਕੀਤੇ ਗਏ ਹਨ। ਦੱਸ ਦਈਏ ਕਿ ਵਿਰਾਟ ਨੇ ਕ੍ਰਿਕੇਟ `ਚ ਟੀ-20 ਵਰਲਡ ਕੱਪ ਨਾਲ ਧਮਾਕੇਦਾਰ ਵਾਪਸੀ ਕੀਤੀ ਹੈ। ਇੱਕ ਵਾਰ ਫਿਰ ਤੋਂ ਕ੍ਰਿਕੇਟਰ ਨੇ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾ ਲਈ ਹੈ।