

ਨਵੀਂ ਦਿੱਲੀ- ਤਾਜ਼ਾ ਆਈਸੀਸੀ ਵਨਡੇ ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਚੋਟੀ ਦੇ ਦੋ ਸਥਾਨ ਹਾਸਲ ਕੀਤੇ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ ਵਿਚ ਤੀਜੇ ਨੰਬਰ ‘ਤੇ ਹੈ।


ਕੋਹਲੀ ਆਸਟਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਦੋ ਅਰਧ ਸੈਂਕੜੇ ਲਗਾਉਣ ਵਿਚ ਸਫਲ ਰਹੇ ਸਨ। ਵਨਡੇ ਸੀਰੀਜ਼ ਵਿਚ ਭਾਰਤ ਨੂੰ ਆਸਟਰੇਲੀਆ ਤੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਖਮੀ ਰੋਹਿਤ ਸ਼ਰਮਾ ਇਸ ਲੜੀ ਦਾ ਹਿੱਸਾ ਨਹੀਂ ਸੀ। ਉਹ ਤੀਜੇ ਸਥਾਨ 'ਤੇ ਰਹੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਤੋਂ ਪੰਜ ਅੰਕ ਅੱਗੇ ਹੈ। (@cricketcomau Twitter Screengrab)


ਆਲਰਾਊਂਡਰ ਦੀ ਸੂਚੀ ਵਿਚ ਰਵਿੰਦਰ ਜਡੇਜਾ ਇਕ ਸਥਾਨ ਤੋਂ ਹੇਠਾਂ ਖਿਸਕ ਗਿਆ ਹੈ ਅਤੇ ਇਸ ਵੇਲੇ ਅੱਠਵੇਂ ਸਥਾਨ 'ਤੇ ਹੈ। ਆਇਰਲੈਂਡ ਦੇ ਆਲਰਾਊਂਡਰ ਪਾਲ ਸਟਰਲਿੰਗ ਅਤੇ ਬੰਗਲਾਦੇਸ਼ ਦੇ ਸਪਿਨਰ ਮੇਹਦੀ ਹਸਨ ਮਿਰਾਜ ਨੇ ਆਈਸੀਸੀ ਵਰਲਡ ਕੱਪ ਸੁਪਰ ਲੀਗ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰੈਂਕਿੰਗ ਵਿਚ ਜ਼ਬਰਦਸਤ ਫਾਇਦਾ ਹਾਸਲ ਕੀਤਾ ਹੈ। ਸਟਰਲਿੰਗ ਨੇ ਅਫਗਾਨਿਸਤਾਨ ਖ਼ਿਲਾਫ਼ ਤਿੰਨ ਵਨਡੇ ਸੀਰੀਜ਼ ਵਿੱਚ ਦੋ ਸੈਂਕੜੇ ਦੀ ਬਦੌਲਤ 285 ਦੌੜਾਂ ਬਣਾਈਆਂ। ਉਹ ਹੁਣ ਬੱਲੇਬਾਜ਼ਾਂ ਦੀ ਸੂਚੀ ਵਿਚ 20 ਵੇਂ ਨੰਬਰ 'ਤੇ ਆ ਗਿਆ ਹੈ। ਵੈਸਟਇੰਡੀਜ਼ ਖ਼ਿਲਾਫ਼ ਤਿੰਨ ਵਨਡੇ ਸੀਰੀਜ਼ ਵਿੱਚ ਸੱਤ ਵਿਕਟਾਂ ਲੈਣ ਵਾਲੇ ਮਹਿੰਦੀ ਹਸਨ ਗੇਂਦਬਾਜ਼ਾਂ ਦੀ ਸੂਚੀ ਵਿੱਚ ਚੌਥੇ ਸਥਾਨ ’ਤੇ ਆ ਗਏ ਹਨ। (ਫੋਟੋ-AP)


ਗੇਂਦਬਾਜ਼ਾਂ ਦੀ ਸੂਚੀ ਵਿੱਚ ਟਾਪ 20 ਵਿਚ ਭਾਰਤੀ ਗੇਂਦਬਾਜ਼ਾਂ ਵਿੱਚ ਸਿਰਫ ਜਸਪਰੀਤ ਬੁਮਰਾਹ ਸ਼ਾਮਲ ਹਨ। ਕੁਲਦੀਪ ਯਾਦਵ 21 ਵੇਂ, ਯੁਜਵੇਂਦਰ ਚਾਹਲ 23 ਵੇਂ, ਭੁਵਨੇਸ਼ਵਰ ਕੁਮਾਰ 25 ਵੇਂ, ਮੁਹੰਮਦ ਸ਼ਮੀ 26 ਵੇਂ ਅਤੇ ਰਵਿੰਦਰ ਜਡੇਜਾ 27 ਵੇਂ ਸਥਾਨ 'ਤੇ ਹਨ।


ਵਨਡੇ ਰੈਂਕਿੰਗ ਵਿਚ ਇੰਗਲੈਂਡ ਦੀ ਟੀਮ ਪਹਿਲੇ ਨੰਬਰ 'ਤੇ ਹੈ। ਉਸ ਤੋਂ ਬਾਅਦ ਭਾਰਤ ਦੂਜੇ ਸਥਾਨ 'ਤੇ ਹੈ। ਇੰਗਲੈਂਡ ਅਤੇ ਭਾਰਤ ਵਿਚਾਲੇ ਟੈਸਟ ਅਤੇ ਟੀ -20 ਸੀਰੀਜ਼ ਤੋਂ ਬਾਅਦ ਤਿੰਨ ਵਨਡੇ ਮੈਚਾਂ ਦੀ ਲੜੀ ਵੀ ਖੇਡੀ ਜਾਵੇਗੀ। (ਪੀਆਈਸੀ: ਏਪੀ)