ਕ੍ਰਿਕਟ ਦੇ ਕਿਸੇ ਵੀ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਕ੍ਰੇਜ ਭਾਰਤ-ਪਾਕਿਸਤਾਨ ਮੈਚ ਦਾ ਹੁੰਦਾ ਹੈ। ਫੈਨਸ ਮੈਚ ਲਈ ਕਾਫੀ ਇੰਤਜ਼ਾਰ ਕਰਦੇ ਹਨ, ਪਰ ਇਸ ਵਾਰ ਵਿਸ਼ਵ ਕੱਪ 'ਚ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ। ਕਿਉਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਪਾਕਿਸਤਾਨ ਕ੍ਰਿਕੇਟ ਬੋਰਡ ਵਿਚਾਲੇ ਚੱਲ ਰਹੇ ਟਕਰਾਅ ਦਾ ਅਸਰ ਮੈਚ 'ਤੇ ਪੈ ਸਕਦਾ ਹੈ। ਆਈਸੀਸੀ ਵਨਡੇ ਵਿਸ਼ਵ ਕੱਪ 2023 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਸੰਕਟ ਵਿੱਚ ਘਿਰ ਗਿਆ ਹੈ।-AP