ਨਵੀਂ ਦਿੱਲੀ- ਨਿਊਜ਼ੀਲੈਂਡ ਦੀ ਟੀਮ ਪਹਿਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਜਿੱਤ ਕੇ ਮਾਲਾਮਾਲ ਬਣ ਗਈ ਹੈ। WTC ਦੇ ਫਾਈਨਲ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾਉਣ ਵਾਲੀ ਕੀਵੀ ਟੀਮ ਨੂੰ 16 ਲੱਖ ਡਾਲਰ (ਲਗਭਗ 11.87 ਕਰੋੜ ਰੁਪਏ) ਮਿਲੇ। ਆਈਸੀਸੀ ਨੇ ਵਰਲਡ ਟੈਸਟ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ 9 ਟੀਮਾਂ ਨੂੰ ਇਨਾਮੀ ਰਾਸ਼ੀ ਦਿੱਤੀ ਹੈ। (ਫੋਟੋ-ਏਪੀ)