IND VS AUS: ਹੋਰਿਤ ਸ਼ਰਮਾ ਨੇ 26 ਦੌੜਾਂ 'ਚ ਤੋੜਿਆ ਵਰਲਡ ਰਿਕਾਰਡ, ਰਚਿਆ ਇਤਿਹਾਸ
ਰੋਹਿਤ ਸ਼ਰਮਾ ਨੇ ਸਿਡਨੀ ਟੈਸਟ ਦੀ ਚੰਗੀ ਸ਼ੁਰੂਆਤ ਕੀਤੀ ਪਰ ਉਹ ਆਪਣੀ ਪਾਰੀ ਨੂੰ ਅੱਗੇ ਨਹੀਂ ਵਧਾ ਸਕੇ ਅਤੇ ਜੋਸ਼ ਹੇਜ਼ਲਵੁੱਡ ਦਾ ਸ਼ਿਕਾਰ ਹੋ ਗਏ।ਹਾਲਾਂਕਿ, ਇਸ ਸਮੇਂ ਦੌਰਾਨ ਉਨ੍ਹਾਂ ਆਸਟਰੇਲੀਆ ਖਿਲਾਫ 100 ਛੱਕੇ ਲਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ।


ਨਵੀਂ ਦਿੱਲੀ- ਪ੍ਰਸ਼ੰਸਕ ਸਿਡਨੀ ਟੈਸਟ ਵਿਚ ਰੋਹਿਤ ਸ਼ਰਮਾ ਤੋਂ ਵੱਡੀ ਪਾਰੀ ਦੀ ਉਮੀਦ ਕਰ ਰਹੇ ਸਨ ਪਰ ਉਹ ਅਜਿਹਾ ਨਹੀਂ ਕਰ ਸਕੇ ਹਾਲਾਂਕਿ ਉਸਨੇ ਸ਼ੁਭਮਨ ਗਿੱਲ ਦੇ ਨਾਲ ਮਿਲ ਕੇ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਦਿੱਤੀ। ਰੋਹਿਤ ਸ਼ਰਮਾ ਨੇ 26 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਜੋਸ਼ ਹੇਜ਼ਲਵੁੱਡ ਦੀ ਗੇਂਦ ਉਤੇ ਆਊਟ ਹੋ ਗਏ। ਪਰ ਆਪਣੀ ਛੋਟੀ ਪਾਰੀ ਦੌਰਾਨ ਰੋਹਿਤ ਸ਼ਰਮਾ ਨੇ ਨਿਸ਼ਚਤ ਰੂਪ ਨਾਲ ਵਿਸ਼ਵ ਰਿਕਾਰਡ ਬਣਾਇਆ ਹੈ। (ਫੋਟੋ-ਏ.ਪੀ.)


ਰੋਹਿਤ ਸ਼ਰਮਾ ਨੇ ਸਿਡਨੀ ਟੈਸਟ ਦੀ ਪਹਿਲੀ ਪਾਰੀ ਵਿੱਚ ਇੱਕ ਛੱਕਾ ਲਗਾਇਆ ਅਤੇ ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਆਸਟਰੇਲੀਆ ਖਿਲਾਫ ਅੰਤਰਰਾਸ਼ਟਰੀ ਕ੍ਰਿਕਟ ਵਿੱਚ 100 ਛੱਕੇ ਪੂਰੇ ਕੀਤੇ। ਜਿਵੇਂ ਹੀ ਰੋਹਿਤ ਸ਼ਰਮਾ ਨੇ ਨਾਥਨ ਲਿਓਨ ਦੀ ਗੇਂਦ 'ਤੇ ਛੱਕਾ ਮਾਰਿਆ, ਉਨ੍ਹਾਂ ਇਸ ਵਿਸ਼ਵ ਰਿਕਾਰਡ ਨੂੰ ਆਪਣੇ ਨਾਮ ਕਰ ਲਿਆ। ਰੋਹਿਤ ਸ਼ਰਮਾ ਨੇ ਆਸਟਰੇਲੀਆ ਖ਼ਿਲਾਫ਼ ਵਨਡੇ ਮੈਚਾਂ ਵਿਚ 76, ਟੀ -20 ਵਿੱਚ 15 ਅਤੇ ਟੈਸਟ ਵਿੱਚ 9 ਛੱਕੇ ਲਗਾਏ ਹਨ। (Rohit Sharma/Twitter)


ਦੱਸ ਦੇਈਏ ਕਿ ਰੋਹਿਤ ਸ਼ਰਮਾ ਦੁਨੀਆ ਦਾ ਸਿਰਫ ਇਕ ਹੋਰ ਖਿਡਾਰੀ ਹੈ ਜਿਸ ਨੇ ਇਕ ਟੀਮ ਖਿਲਾਫ 100 ਛੱਕੇ ਲਗਾਏ ਹਨ। ਇਸ ਤੋਂ ਪਹਿਲਾਂ ਕ੍ਰਿਸ ਗੇਲ ਇੰਗਲੈਂਡ ਖ਼ਿਲਾਫ਼ ਇਹ ਕਾਰਨਾਮਾ ਕਰ ਚੁੱਕੇ ਹਨ। ਗੇਲ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਇੰਗਲੈਂਡ ਖ਼ਿਲਾਫ਼ 130 ਛੱਕੇ ਲਗਾਏ ਹਨ। (ਫੋਟੋ-ਗੇਲ ਇੰਸਟਾਗ੍ਰਾਮ)


ਆਸਟਰੇਲੀਆਈ ਟੀਮ ਖਿਲਾਫ ਛੱਕੇ ਮਾਰਨ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਤੋਂ ਬਾਅਦ ਆਯਾਨ ਮੋਰਗਨ ਹੈ, ਜਿਸ ਨੇ 63 ਛੱਕੇ ਲਗਾਏ ਹਨ। ਬ੍ਰੈਂਡਨ ਮੈਕਲਮ 61 ਛੱਕੇ ਮਾਰਨ ਤੋਂ ਬਾਅਦ ਤੀਜੇ ਨੰਬਰ 'ਤੇ ਹੈ। ਸਚਿਨ ਅਤੇ ਧੋਨੀ ਨੇ ਆਸਟਰੇਲੀਆ ਖ਼ਿਲਾਫ਼ 60-60 ਛੱਕੇ ਲਗਾਏ। (ਫੋਟੋ-ਇੰਸਟਾਗ੍ਰਾਮ)