ਟੀਮ ਇੰਡੀਆ(Team India) ਦੀ ਹਰ ਟੀ-20 ਅਤੇ ਵਨਡੇ ਸੀਰੀਜ਼ ਹੁਣ ਆਪਣੇ ਆਪ 'ਚ ਅਹਿਮ ਹੈ। ਟੀ-20 ਵਿਸ਼ਵ ਕੱਪ ਇਸ ਸਾਲ ਅਕਤੂਬਰ-ਨਵੰਬਰ 'ਚ ਆਸਟ੍ਰੇਲੀਆ 'ਚ ਹੋਣਾ ਹੈ। ਅਜਿਹੇ 'ਚ ਨੌਜਵਾਨ ਖਿਡਾਰੀ ਟੀਮ 'ਚ ਆਪਣੀ ਜਗ੍ਹਾ ਪੱਕੀ ਕਰਨ ਲਈ ਇੱਥੇ ਚੰਗਾ ਪ੍ਰਦਰਸ਼ਨ ਕਰਨਾ ਚਾਹੁਣਗੇ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ (IND vs WI) ਕੱਲ ਤੋਂ ਸ਼ੁਰੂ ਹੋ ਰਹੀ ਹੈ।
ਸ਼੍ਰੇਅਸ ਅਈਅਰ ਵੀ ਹੁਣ ਤੱਕ ਟੀ-20 ਇੰਟਰਨੈਸ਼ਨਲ 'ਚ ਖੁਦ ਨੂੰ ਸਾਬਤ ਨਹੀਂ ਕਰ ਸਕੇ ਹਨ। ਹਾਲਾਂਕਿ ਉਨ੍ਹਾਂ ਨੇ ਆਈਪੀਐਲ 2022 ਵਿੱਚ 400 ਤੋਂ ਵੱਧ ਦੌੜਾਂ ਬਣਾਈਆਂ ਸਨ। ਉਹ ਕਪਤਾਨ ਦੇ ਰੂਪ ਵਿੱਚ ਕੇਕੇਆਰ ਨੂੰ ਪਲੇਆਫ ਵਿੱਚ ਨਹੀਂ ਲੈ ਜਾ ਸਕਿਆ। ਹਾਲਾਂਕਿ ਉਨ੍ਹਾਂ ਦਾ ਖੇਡਣ ਦਾ ਸਟਾਈਲ ਆਸਟ੍ਰੇਲੀਆ ਦੀ ਪਿੱਚ ਦੇ ਹਿਸਾਬ ਨਾਲ ਸਭ ਤੋਂ ਵਧੀਆ ਹੈ। ਅਜਿਹੇ 'ਚ ਅਈਅਰ ਵਿੰਡੀਜ਼ ਦੌਰੇ ਨੂੰ ਹਲਕੇ 'ਚ ਨਹੀਂ ਲੈਣਗੇ। (Shreyas Iyer Instagram)