ਇਸ ਤੋਂ ਪਹਿਲਾਂ ਗਿੱਲ ਦਾ ਸਰਵੋਤਮ ਸਕੋਰ ਅਜੇਤੂ 98 ਦੌੜਾਂ ਸੀ। ਉਨ੍ਹਾਂ ਨੇ ਇਹ ਕਾਰਨਾਮਾ ਹਾਲ ਹੀ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਵਨਡੇ ਮੈਚ ਵਿੱਚ ਕੀਤਾ ਸੀ। ਈਸ਼ਾਨ ਕਿਸ਼ਨ ਨੇ ਵੀ 61 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਪਹਿਲਾਂ ਖੇਡਦੇ ਹੋਏ 8 ਵਿਕਟਾਂ 'ਤੇ 289 ਦੌੜਾਂ ਬਣਾ ਲਈਆਂ ਹਨ। ਭਾਰਤੀ ਟੀਮ 3 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅੱਗੇ ਹੈ।