

<strong>ਨਵੀਂ ਦਿੱਲੀ -</strong> ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਸਟਰੇਲੀਆ ਖ਼ਿਲਾਫ਼ ਬਾਕਸਿੰਗ ਡੇਅ ਟੈਸਟ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਦੂਜੀ ਪਾਰੀ ਵਿਚ ਦੋ ਵੱਡੀਆਂ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਉਨ੍ਹਾਂ ਪਹਿਲੀ ਪਾਰੀ ਵਿਚ 56 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਸਨ। ਇਸਦੇ ਨਾਲ, ਬੁਮਰਾਹ ਨੇ ਇੱਕ ਵਿਸ਼ੇਸ਼ ਪ੍ਰਾਪਤੀ ਆਪਣੇ ਨਾਮ ਕੀਤੀ ਹੈ। (ਫੋਟੋ-ਏ.ਪੀ.)


ਬੁਮਰਾਹ ਮੈਲਬੌਰਨ ਕ੍ਰਿਕਟ ਮੈਦਾਨ 'ਤੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਅਨਿਲ ਕੁੰਬਲੇ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ।(ਫੋਟੋ: ਏਪੀ)


ਇਸ ਮੈਦਾਨ ਉਤੇ ਕੁੰਬਲੇ ਨੇ 6 ਪਾਰੀਆਂ 'ਚ ਕੁਲ 15 ਵਿਕਟਾਂ ਲਈਆਂ, ਜਦੋਂਕਿ ਬੁਮਰਾਹ ਨੇ 4 ਪਾਰੀਆਂ 'ਚ 15 ਵਿਕਟਾਂ ਪੂਰੀਆਂ ਕੀਤੀਆਂ। ਬੁਮਰਾਹ ਅਤੇ ਕੁੰਬਲੇ ਤੋਂ ਇਲਾਵਾ, ਮੈਲਬੌਰਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਵੀ ਇਸ ਸੂਚੀ ਵਿੱਚ ਅਸ਼ਵਿਨ ਅਤੇ ਕਪਿਲ ਦੇਵ ਹਨ। ਦੋਵਾਂ ਨੇ 6 - 6 ਪਾਰੀਆਂ ਵਿੱਚ 14 ਵਿਕਟਾਂ ਲਈਆਂ .. (BUMRAH)


ਬੁਮਰਾਹ ਨੇ ਬਾਕਸਿੰਗ ਡੇਅ ਟੈਸਟ ਤੋਂ ਪਹਿਲਾਂ ਇਸ ਮੈਦਾਨ 'ਤੇ ਇਕ ਵਾਰ 33 ਦੌੜਾਂ 'ਤੇ 6 ਵਿਕਟਾਂ ਲਈਆਂ ਸਨ ਅਤੇ ਦੂਜੀ ਵਾਰ 53 ਦੌੜਾਂ 'ਤੇ 3 ਵਿਕਟਾਂ ਲਈਆਂ। (ਫੋਟੋ - ਬੀਸੀਸੀਆਈ ਟਵਿੱਟਰ)