

<strong>ਨਵੀਂ ਦਿੱਲੀ -</strong> ਭਾਰਤੀ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਮੇਜ਼ਬਾਨ ਆਸਟਰੇਲੀਆ ਖ਼ਿਲਾਫ਼ ਚੌਥੇ ਟੈਸਟ ਦੀ ਦੂਜੀ ਪਾਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣੀ ਦੂਜੀ ਪਾਰੀ ਵਿਚ ਵੱਡਾ ਰਿਕਾਰਡ ਬਣਾਇਆ ਹੈ।


ਪੰਤ ਇਕ ਹਜ਼ਾਰ ਟੈਸਟ ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਭਾਰਤੀ ਵਿਕਟਕੀਪਰ ਬਣ ਗਏ ਹਨ। ਉਨ੍ਹਾਂ ਸਾਬਕਾ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ। ਪੰਤ ਨੇ 27 ਪਾਰੀਆਂ ਵਿਚ ਇਹ ਉਪਲਬਧੀ ਹਾਸਲ ਕੀਤੀ ਸੀ, ਜਦੋਂਕਿ ਧੋਨੀ ਨੇ 32 ਪਾਰੀਆਂ ਖੇਡੀਆਂ ਸਨ। (ਫੋਟੋ ਕ੍ਰੈਡਿਟ: ਬੀਸੀਸੀਆਈ ਟਵਿੱਟਰ ਹੈਂਡਲ)


ਸਭ ਤੋਂ ਛੋਟੀ ਪਾਰੀ ਵਿਚ ਟੈਸਟ ਕ੍ਰਿਕਟ ਵਿਚ ਇਕ ਹਜ਼ਾਰ ਦੌੜਾਂ ਪੂਰੀਆਂ ਕਰਨ ਦੇ ਮਾਮਲੇ ਵਿਚ ਪੰਤ ਦਿੱਗਜਾਂ ਦੇ ਕਲੱਬਾਂ ਵਿਚ ਸਿਖਰ ਉਤੇ ਪੁੱਜ ਗਏ ਹਨ। ਇਸ ਸੂਚੀ ਵਿਚ ਪੰਤ ਅਤੇ ਧੋਨੀ ਤੋਂ ਬਾਅਦ ਫਰਾਰੁਖ ਇੰਜੀਨੀਅਰ 36 ਪਾਰੀਆਂ ਨਾਲ ਤੀਜੇ, ਰਿਧੀਮਾਨ ਸਾਹਾ 37 ਪਾਰੀਆਂ ਨਾਲ ਚੌਥੇ ਅਤੇ ਨਯਾਨ ਮੋਂਗੀਆ 39 ਪਾਰੀਆਂ ਨਾਲ ਪੰਜਵੇਂ ਹਨ।


ਚੌਥੇ ਟੈਸਟ ਦੀ ਪਹਿਲੀ ਪਾਰੀ ਵਿੱਚ ਪੰਤ ਨੇ 23 ਦੌੜਾਂ ਬਣਾਈਆਂ ਸਨ ਪਰ ਦੂਜੀ ਪਾਰੀ ਵਿੱਚ ਉਨ੍ਹਾਂ ਅਰਧ ਸੈਂਕੜਾ ਬਣਾਇਆ। (ਫੋਟੋ-ਏ.ਪੀ.)