

ਨਵੀਂ ਦਿੱਲੀ- ਟੀਮ ਇੰਡੀਆ ਦਾ ਆਸਟਰੇਲੀਆਈ ਦੌਰਾ ਆਖਰੀ ਪੜਾਅ 'ਤੇ ਹੈ। ਟੀਮ 15 ਜਨਵਰੀ ਨੂੰ ਬ੍ਰਿਸਬੇਨ ਵਿੱਚ ਮੇਜ਼ਬਾਨ ਟੀਮ ਖਿਲਾਫ ਚੌਥਾ ਅਤੇ ਆਖਰੀ ਟੈਸਟ ਮੈਚ ਖੇਡਣ ਲਈ ਮੈਦਾਨ ਵਿੱਚ ਉਤਰੇਗੀ। ਪਰ ਟੀਮ ਇਸ ਸਮੇਂ ਜ਼ਖਮੀ ਖਿਡਾਰੀਆਂ ਨਾਲ ਜੂਝ ਰਹੀ ਹੈ। ਇਕ ਤੋਂ ਬਾਅਦ ਇਕ ਭਾਰਤੀ ਖਿਡਾਰੀ ਜ਼ਖਮੀ ਹੋ ਰਹੇ ਹਨ। (ਫੋਟੋ : ਵਰਿੰਦਰ ਸਹਿਵਾਗ ਇੰਸਟਾਗ੍ਰਾਮ)


ਇਹ ਸੂਚੀ ਸਿਰਫ ਲੰਬੀ ਹੁੰਦੀ ਜਾ ਰਹੀ ਹੈ। ਹੁਣ ਤੱਕ 9 ਖਿਡਾਰੀ ਜ਼ਖਮੀ ਹੋ ਚੁੱਕੇ ਹਨ। ਇਸ ਵਿੱਚ ਮੁਹੰਮਦ ਸ਼ਮੀ, ਉਮੇਸ਼ ਯਾਦਵ, ਰਵਿੰਦਰ ਜਡੇਜਾ, ਹਨੁਮਾ ਵਿਹਾਰੀ, ਕੇ ਐਲ ਰਾਹੁਲ ਅਤੇ ਜਸਪ੍ਰੀਤ ਬੁਮਰਾਹ ਇਸ ਸੀਰੀਜ਼ ਤੋਂ ਬਾਹਰ ਹੋ ਚੁੱਕੇ ਹਨ। (ਫੋਟੋ : ਬੀਸੀਸੀਆਈ / ਏਪੀ)


ਰਵੀਚੰਦਰਨ ਅਸ਼ਵਿਨ, ਮਯੰਕ ਅਗਰਵਾਲ ਅਤੇ ਰਿਸ਼ਭ ਪੰਤ ਵੀ ਜ਼ਖਮੀ ਹਨ। ਟੀਮ ਦੀ ਹਾਲਤ ਨੂੰ ਵੇਖਦੇ ਹੋਏ ਸਾਬਕਾ ਭਾਰਤੀ ਦਿੱਗਜ਼ ਵਰਿੰਦਰ ਸਹਿਵਾਗ ਨੇ ਇੱਛਾ ਜ਼ਾਹਰ ਕੀਤੀ ਹੈ। (ਫੋਟੋ ਕ੍ਰੈਡਿਟ: ਏ.ਪੀ.)


ਭਾਰਤੀ ਕ੍ਰਿਕਟ ਟੀਮ ਨੂੰ ਟੈਗ ਕਰਦੇ ਹੋਏ ਸਹਿਵਾਗ ਨੇ ਟਵੀਟ ਕੀਤਾ ਕਿ ਬਹੁਤ ਸਾਰੇ ਖਿਡਾਰੀ ਜ਼ਖਮੀ ਹਨ। ਜੇ 11 ਨਹੀਂ ਹੋ ਰਹੇ ਤਾਂ ਮੈਂ ਆਸਟਰੇਲੀਆ ਜਾਣ ਲਈ ਤਿਆਰ ਹਾਂ। ਕੁਆਰੰਟੀਨ ਨੂੰ ਵੇਖਿਆ ਜਾਵੇਗਾ।