

ਨਵੀਂ ਦਿੱਲੀ- ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਚੇਨਈ ਦੇ ਚੇਪੌਕ ਮੈਦਾਨ ਵਿਚ ਪਹਿਲੇ ਟੈਸਟ ਮੈਚ ਵਿਚ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ ਹੈ। ਰੂਟ ਨੇ ਭਾਰਤ ਖਿਲਾਫ ਪਹਿਲੀ ਪਾਰੀ ਵਿੱਚ 218 ਦੌੜਾਂ ਬਣਾਈਆਂ। ਇਹ ਰੂਟ ਦਾ ਭਾਰਤ ਖ਼ਿਲਾਫ਼ ਪਹਿਲਾ ਦੋਹਰਾ ਸੈਂਕੜਾ ਹੈ, ਜਦੋਂ ਕਿ ਉਨ੍ਹਾਂ ਦੇ ਕਰੀਅਰ ਦਾ ਇਹ ਪੰਜਵਾਂ ਸੈਂਕੜਾ ਹੈ। ਰੂਟ ਨੇ ਲਗਾਤਾਰ ਤੀਜੇ ਮੈਚ ਵਿਚ 185 ਤੋਂ ਵੱਧ ਅੰਕ ਹਾਸਲ ਕੀਤੇ। (PIC : AP)


ਰੂਟ 100ਵੇਂ ਟੈਸਟ ਵਿਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਉਹਨਾਂ ਇੰਜ਼ਮਾਮ-ਉਲ-ਹੱਕ (184) ਨੂੰ ਪਿੱਛੇ ਛੱਡ ਦਿੱਤਾ ਹੈ। ਇੰਜ਼ਾਮਾਮ ਨੇ ਇਹ ਪਾਰੀ 2005 ਵਿਚ ਬੰਗਲੁਰੂ ਵਿਚ ਭਾਰਤ ਵਿਰੁੱਧ ਖੇਡੀ ਸੀ।


ਜੋ ਰੂਟ ਇੰਗਲੈਂਡ ਦੇ ਪਹਿਲੇ ਬੱਲੇਬਾਜ ਬਣ ਗਏ ਹਨ, ਜਿਨ੍ਹਾਂ ਏਸ਼ਿਆਈ ਧਰਤੀ 'ਤੇ ਪੰਜ ਸੈਂਕੜੇ ਲਗਾਏ। ਉਨ੍ਹਾਂ ਇੰਗਲੈਂਡ ਦੇ ਸਾਬਕਾ ਕਪਤਾਨ ਐਲਿਸਟਰ ਕੁੱਕ ਨੂੰ ਪਿੱਛੇ ਛੱਡ ਦਿੱਤਾ ਜਿਨ੍ਹਾਂ ਚਾਰ ਸੈਂਕੜੇ ਲਗਾਏ ਸਨ। ਰੂਟ ਨੇ ਭਾਰਤ ਵਿਚ ਦੋ ਅਤੇ ਸ੍ਰੀਲੰਕਾ ਵਿਚ ਤਿੰਨ ਸੈਂਕੜੇ ਲਗਾਏ ਹਨ। (ਫੋਟੋ- ਨਿਊਜ਼ 18)


ਰੂਟ ਦੀ 377 ਗੇਂਦਾਂ 'ਤੇ 218 ਦੌੜਾਂ ਦੀ ਮੈਰਾਥਨ ਪਾਰੀ ਨੂੰ ਖੱਬੇ ਹੱਥ ਦੇ ਸਪਿਨਰ ਸ਼ਾਹਬਾਜ਼ ਨਦੀਮ ਨੇ ਆਊਟ ਕੀਤਾ। ਰੂਟ ਦੇ ਕਰੀਅਰ ਦਾ ਇਹ ਪੰਜਵਾਂ ਦੋਹਰਾ ਸੈਂਕੜਾ ਹੈ। ਇਸਦੇ ਨਾਲ ਉਨ੍ਹਾਂ ਹਮਵਤਨ ਐਲਿਸਟਰ ਕੁੱਕ, ਦੱਖਣੀ ਅਫਰੀਕਾ ਦੇ ਗ੍ਰੇਮ ਸਮਿੱਥ ਅਤੇ ਭਾਰਤ ਦੇ ਰਾਹੁਲ ਦ੍ਰਾਵਿੜ ਵਰਗੇ ਦਿਗਜਾਂ ਦੀ ਬਰਾਬਰੀ ਕੀਤੀ, ਜਿੰਨ੍ਹਾਂ ਦੇ ਨਾਮ ਦੋਹਰੇ ਸੈਂਕੜੇ ਹਨ। ਆਪਣਾ 20ਵਾਂ ਸੈਂਕੜਾ ਖੇਡਣ ਵਾਲੇ ਰੂਟ 100ਵੇਂ ਟੈਸਟ ਵਿੱਚ ਸੈਂਕੜਾ ਬਣਾਉਣ ਵਾਲੇ ਨੌਵੇਂ ਬੱਲੇਬਾਜ਼ ਬਣ ਗਏ। ਫੋਟੋ: ਏ.ਪੀ.


ਰੂਟ ਨੇ ਲਗਾਤਾਰ ਤੀਜੇ ਟੈਸਟ ਮੈਚ ਵਿੱਚ 150 ਤੋਂ ਵੱਧ ਦੌੜਾਂ ਬਣਾਈਆਂ। ਡੌਨ ਬ੍ਰੈਡਮੈਨ ਤੋਂ ਬਾਅਦ ਰੂਟ ਦੂਸਰਾ ਕਪਤਾਨ ਹੈ ਜਿਨ੍ਹਾਂ ਇਹ ਕਾਰਨਾਮਾ ਕੀਤਾ ਹੈ। ਰੂਟ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਖਿਲਾਫ 228 ਅਤੇ 186 ਦੌੜਾਂ ਦੀ ਪਾਰੀ ਖੇਡੀ ਸੀ। ਸ਼੍ਰੀਲੰਕਾ ਦੇ ਸਾਬਕਾ ਦਿੱਗਜ਼ ਬੱਲੇਬਾਜ਼ ਕੁਮਾਰ ਸੰਗਾਕਾਰਾ ਦੇ ਨਾਂ ਲਗਾਤਾਰ ਚਾਰ ਟੈਸਟ ਮੈਚਾਂ ਵਿਚ 150 ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। (ਫੋਟੋ- ਨਿਊਜ਼ 18)